ਰਜਿੰਦਰ ਕੁਮਾਰ
ਬੱਲੂਆਣਾ, 4 ਸਤੰਬਰ
ਪੱਤਰਕਾਰੀ ਦੇ ਖੇਤਰ ਵਿੱਚ ਕਰੀਬ ਤਿੰਨ ਦਹਾਕਿਆਂ ਤੋਂ ਸੇਵਾਵਾਂ ਨਿਭਾ ਰਹੇ ਉੱਘੇ ਪੱਤਰਕਾਰ ਸੁੰਦਰ ਨਾਥ ਆਰੀਆ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ।
ਸੁੰਦਰ ਨਾਥ ਪਿਛਲੇ ਕਰੀਬ ਚਾਰ ਸਾਲਾਂ ਤੋਂ ‘ਪੰਜਾਬੀ ਟ੍ਰਿਬਿਊਨ’ ਲਈ ਅਬੋਹਰ ਤੋਂ ਬਤੌਰ ਰਿਪੋਰਟਰ ਸੇਵਾਵਾਂ ਨਿਭਾ ਰਹੇ ਸਨ। ਉਹ ਪਿਛਲੇ ਕੁਝ ਮਹੀਨਿਆਂ ਤੋਂ ਗੰਭੀਰ ਰੂਪ ਵਿੱਚ ਬਿਮਾਰ ਚੱਲ ਰਹੇ ਸਨ।