ਟ੍ਰਿਬਿਊਨ ਨਿਊਜ਼ ਸਰਵਿਸ
ਮਾਨਸਾ, 4 ਅਕਤੂਬਰ
ਪੰਜਾਬੀ ਸਾਹਿਤ ਦੇ ਉੱਘੇ ਮੈਗਜ਼ੀਨ ‘ਰਾਗ’ ਦੇ ਸੰਸਥਾਪਕਾਂ ਵੱਲੋਂ ਮਾਨਸਾ ਦੇ ਚਰਚਿਤ ਕਹਾਣੀਕਾਰ ਅਨੇਮਨ ਸਿੰਘ ਨੂੰ ‘ਰਾਗ ਕਥਾ ਪੁਰਸਕਾਰ’ ਦੇਣ ਦਾ ਫ਼ੈਸਲਾ ਕੀਤਾ ਹੈ। ਮੈਗਜ਼ੀਨ ਦੇ ਮੁੱਖ ਸੰਪਾਦਕ ਇੰਦਰਜੀਤ ਸਿੰਘ ਪੁਰੇਵਾਲ (ਯੂਐੱਸਏ) ਵੱਲੋਂ ਐਲਾਨੇ ਇਸ ਪੁਰਸਕਾਰ ਵਿੱਚ ਇਕ ਲੱਖ ਰੁਪਏ ਦੀ ਨਕਦ ਰਾਸ਼ੀ ਤੋਂ ਇਲਾਵਾ ਯਾਦਗਾਰੀ ਚਿੰਨ੍ਹ ਤੇ ਫੁਲਕਾਰੀ ਭੇਟ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਅਨੇਮਨ ਦੇ ਚਾਰ ਮੌਲਿਕ ਕਹਾਣੀ ਸੰਗ੍ਰਹਿ ਹਨ ਅਤੇ ਉਨ੍ਹਾਂ ਦੋ ਦਰਜਨ ਪੁਸਤਕਾਂ ਦਾ ਸੰਪਾਦਨ ਤੇ ਅਨੁਵਾਦਿਤ ਕਾਰਜ ਕੀਤਾ ਹੈ।