ਪੱਤਰ ਪ੍ਰੇਰਕ
ਅਬੋਹਰ, 27 ਅਗਸਤ
ਅਫ਼ਗਾਨਿਸਤਾਨ ਵਿੱਚ ਤਾਲਿਬਾਨ ਵੱਲੋਂ ਕਬਜ਼ਾ ਕੀਤੇ ਜਾਣ ਮਗਰੋਂ ਉੱਥੋਂ ਪਰਵਾਸੀ ਆਪਣੇ ਦੇਸ਼ ਪਰਤਣ ਲਈ ਬੇਚੈਨ ਹਨ। ਅਬੋਹਰ ਉਪ ਮੰਡਲ ਦੇ ਪਿੰਡ ਭੰਗਰਖੇੜਾ ਦਾ ਵਸਨੀਕ ਰਾਹੁਲ ਮਹਿਤਾ ਪੁੱਤਰ ਰਵਿੰਦਰ ਮਹਿਤਾ ਵੀ ਕਾਬੁਲ ’ਚ ਫਲਾਂ ਦਾ ਕੰਮ ਕਰਦਾ ਸੀ। ਭਾਰਤ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਭੇਜੇ ਗਏ ਹਵਾਈ ਜਹਾਜ਼ ਰਾਹੀਂ ਰਾਹੁਲ ਮਹਿਤਾ ਵੀ ਅੱਜ ਸੁਰੱਖਿਅਤ ਅਬੋਹਰ ਪਹੁੰਚ ਗਿਆ ਹੈ। ਅਬੋਹਰ ਪੁੱਜਣ ਤੋਂ ਬਾਅਦ ਰਾਹੁਲ ਨੇ ਦੱਸਿਆ ਕਿ ਜਦੋਂ ਉਹ ਵਾਪਸ ਆ ਰਹੇ ਸਨ ਤਾਂ ਤਾਲਿਬਾਨੀਆਂ ਨੇ ਉਨ੍ਹਾਂ ਦਾ ਜਹਾਜ਼ ਰੋਕ ਲਿਆ ਸੀ ਤੇ ਕਾਫੀ ਸਮਾਂ ਮਿੰਨਤਾਂ-ਤਰਲੇ ਕਰਨ ਤੋਂ ਬਾਅਦ ਉਨ੍ਹਾਂ ਨੂੰ ਛੱਡਿਆ ਗਿਆ। ਰਾਹੁਲ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ।