ਟ੍ਰਿਬਿਊਨ ਨਿਊਜ਼ ਸਰਵਿਸ
ਮੋਗਾ, 16 ਫਰਵਰੀ
ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਕਿਸਾਨਾਂ ਵੱਲੋਂ 18 ਫਰਵਰੀ ਨੂੰ ਦਿੱਤੇ ‘ਰੇਲ ਰੋਕੋ’ ਦੇ ਸੱਦੇ ਦੇ ਮੱਦੇਨਜ਼ਰ ਭਾਰਤੀ ਰੇਲਵੇ ਵੱਲੋਂ ਉੱਤਰੀ ਭਾਰਤ ਖ਼ਾਸ ਕਰ ਪੰਜਾਬ ਵਿੱਚ ਕਈ ਰੇਲਗੱਡੀਆਂ ਜਾਂ ਤਾਂ ਰੱਦ ਕਰ ਦਿੱਤੀਆਂ ਜਾਂ ਉਨ੍ਹਾਂ ਦੇ ਰੂਟ ਬਦਲ ਦਿੱਤੇ ਗਏ ਹਨ। ਰੱਦ ਕੀਤੀਆਂ ਗਈਆਂ ਜ਼ਿਆਦਾਤਰ ਰੇਲ ਗੱਡੀਆਂ ਅਜਿਹੀਆਂ ਹਨ, ਜਿਨ੍ਹਾਂ ਨੇ 16 ਤੋਂ 19 ਫਰਵਰੀ ਤੱਕ ਪੰਜਾਬ ਵਿੱਚੋਂ ਜਾਂ ਤਾਂ ਚੱਲਣਾ ਸੀ ਜਾਂ ਲੰਘਣਾ ਸੀ। ਉੱਤਰੀ ਰੇਲਵੇ ਨੇ 16 ਫਰਵਰੀ ਨੂੰ ਚੱਲਣ ਵਾਲੀ ਰੇਲ ਗੱਡੀ 05211 ਦਰਭੰਗਾ-ਅੰਮ੍ਰਿਤਸਰ ਐਕਸਪ੍ਰੈੱਸ ਅਤੇ 17 ਫਰਵਰੀ ਨੂੰ ਪਹੁੰਚਣ ਵਾਲੀ ਰੇਲਗੱਡੀ 05212 ਅਮ੍ਰਿਤਸਰ-ਦਰਭੰਗਾ ਐਕਸਪ੍ਰੈਸ ਨੂੰ ਰੱਦ ਕਰ ਦਿੱਤਾ ਹੈ।
ਇਸੇ ਤਰ੍ਹਾਂ 02715 ਨਾਂਦੇੜ-ਅੰਮ੍ਰਿਤਸਰ ਐਕਸਪ੍ਰੈੱਸ 17 ਫਰਵਰੀ ਨੂੰ ਚੰਡੀਗੜ੍ਹ ਵਿੱਚ ਅੰਸ਼ਿਕ ਤੌਰ ’ਤੇ ਰੋਕੀ ਜਾਵੇਗੀ ਅਤੇ 02716 ਅੰਮ੍ਰਿਤਸਰ-ਨੰਦੇੜ ਐਕਸਪ੍ਰੈੱਸ ਚੰਡੀਗੜ੍ਹ ਤੋਂ 19 ਫਰਵਰੀ ਨੂੰ ਚੱਲੇਗੀ; 08237 ਕੋਰਬਾ-ਅੰਮ੍ਰਿਤਸਰ ਐਕਸਪ੍ਰੈੱਸ 17 ਫਰਵਰੀ ਨੂੰ ਅੰਬਾਲਾ ਵਿੱਚ ਅੰਸ਼ਿਕ ਤੌਰ ’ਤੇ ਰੋਕੀ ਜਾਵੇਗੀ ਅਤੇ 08238 ਅੰਮ੍ਰਿਤਸਰ-ਕੋਰਬਾ ਐਕਸਪ੍ਰੈੱਸ ਅੰਬਾਲਾ ਤੋਂ 19 ਫਰਵਰੀ ਨੂੰ ਚੱਲੇਗੀ; 09613 ਅਜਮੇਰ-ਅੰਮ੍ਰਿਤਸਰ ਐਕਸਪ੍ਰੈੱਸ 17 ਫਰਵਰੀ ਨੂੰ ਜਲੰਧਰ ਸ਼ਹਿਰ ਵਿੱਚ ਅੰਸ਼ਿਕ ਤੌਰ ’ਤੇ ਰੋਕੀ ਜਾਵੇਗੀ ਅਤੇ 09612 ਅੰਮ੍ਰਿਤਸਰ-ਅਜਮੇਰ ਐੱਕਸਪ੍ਰੈੱਸ ਜਲੰਧਰ ਸ਼ਹਿਰ ਤੋਂ 18 ਫਰਵਰੀ ਨੂੰ ਚੱਲੇਗੀ।
ਹੋਰ ਰਸਤਿਓਂ ਜਾਣ ਵਾਲੀਆਂ ਰੇਲਗੱਡੀਆਂ
16 ਫਰਵਰੀ ਤੋਂ ਚੱਲਣ ਵਾਲੀ 02903 ਮੁੰਬਈ ਸੈਂਟਰਲ-ਅੰਮ੍ਰਿਤਸਰ ਐਕਸਪ੍ਰੈੱਸ ਬਿਆਸ-ਤਰਨ ਤਾਰਨ-ਅੰਮ੍ਰਿਤਸਰ ਰਾਹੀਂ ਜਾਵੇਗੀ; 17 ਫਰਵਰੀ ਨੂੰ ਚੱਲਣ ਵਾਲੀ 02904 ਅੰਮ੍ਰਿਤਸਰ-ਮੁੰਬਈ ਸੈਂਟਰਲ ਐੱਕਸਪ੍ਰੈੱਸ ਅੰਮ੍ਰਿਤਸਰ-ਤਰਨ ਤਾਰਨ-ਬਿਆਸ ਰਾਹੀਂ ਜਾਵੇਗੀ; 17 ਫਰਵਰੀ ਨੂੰ ਚੱਲਣ ਵਾਲੀ 02925 ਬਾਂਦਰਾ ਟਰਮੀਨਸ -ਅੰਮ੍ਰਿਤਸਰ ਐਕਸਪ੍ਰੈੱਸ ਬਿਆਸ-ਤਰਨ ਤਾਰਨ-ਅੰਮ੍ਰਿਤਸਰ ਰਾਹੀਂ ਜਾਵੇਗੀ; 17 ਫਰਵਰੀ ਨੂੰ ਚੱਲਣ ਵਾਲੀ 02926 ਅੰਮ੍ਰਿਤਸਰ -ਬਾਂਦਰਾ ਟਰਮੀਨਸ ਐਕਸਪ੍ਰੈੱਸ ਅੰਮ੍ਰਿਤਸਰ – ਤਰਨ ਤਾਰਨ -ਬਿਆਸ ਰਾਹੀਂ ਜਾਵੇਗੀ; 17 ਫਰਵਰੀ ਨੂੰ ਚੱਲਣ ਵਾਲੀ 04673/04649 ਜੈਨਗਰ-ਅੰਮ੍ਰਿਤਸਰ ਐਕਸਪ੍ਰੈੱਸ ਬਿਆਸ-ਤਰਨ ਤਾਰਨ- ਅੰਮ੍ਰਿਤਸਰ ਰਾਹੀਂ ਜਾਵੇਗੀ। 17 ਫਰਵਰੀ ਨੂੰ ਚੱਲਣ ਵਾਲੀ 04650/04674 ਅੰਮ੍ਰਿਤਸਰ-ਜੈਨਗਰ ਐਕਸਪ੍ਰੈੱਸ ਅੰਮ੍ਰਿਤਸਰ-ਤਰਨ ਤਾਰਨ -ਬਿਆਸ ਰਾਹੀਂ ਜਾਵੇਗੀ। ਇਸੇ ਤਰ੍ਹਾਂ 17 ਫਰਵਰੀ ਨੂੰ ਚੱਲਣ ਵਾਲੀ 04652 ਅੰਮ੍ਰਿਤਸਰ-ਜੈਨਗਰ ਐਕਸਪ੍ਰੈੱਸ ਅੰਮ੍ਰਿਤਸਰ -ਤਰਨ ਤਾਰਨ -ਬਿਆਸ ਰਾਹੀਂ ਜਾਵੇਗੀ ਅਤੇ ਇਸੇ ਦਿਨ ਚੱਲਣ ਵਾਲੀ 04654 ਜੈਨਗਰ-ਅੰਮ੍ਰਿਤਸਰ ਐਕਸਪ੍ਰੈੱਸ ਇਸੇ ਰਸਤੇ ਵਾਪਸ ਆਵੇਗੀ। 17 ਫਰਵਰੀ ਨੂੰ ਚੱਲਣ ਵਾਲੀ 02407 ਨਿਊ ਜਲਪਾਈਗੁੜੀ-ਅੰਮ੍ਰਿਤਸਰ ਐਕਸਪ੍ਰੈੱਸ ਬਿਆਸ-ਤਰਨ ਤਾਰਨ-ਅੰਮ੍ਰਿਤਸਰ ਰਾਹੀਂ ਜਾਵੇਗੀ। 17 ਫਰਵਰੀ ਨੂੰ ਚੱਲਣ ਵਾਲੀ 02054 ਅੰਮ੍ਰਿਤਸਰ-ਹਰਿਦੁਆਰ ਐਕਸਪ੍ਰੈੱਸ ਬਿਆਸ- ਤਰਨ ਤਾਰਨ-ਅੰਮ੍ਰਿਤਸਰ ਰਾਹੀਂ ਜਾਵੇਗੀ ਅਤੇ ਇਸੇ ਦਿਨ 02053 ਹਰਿਦੁਆਰ-ਅੰਮ੍ਰਿਤਸਰ ਐਕਸਪ੍ਰੈੱਸ ਇਸੇ ਰਸਤਿਓਂ ਵਾਪਸ ਆਵੇਗੀ। ਹਾਲਾਂਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਚਾਰ ਘੰਟਿਆਂ ਦਾ ‘ਰੇਲ ਰੋਕੋ’ ਅੰਦੋਲਨ ਦੁਪਹਿਰ 12.00 ਵਜੇ ਤੋਂ ਸ਼ਾਮ 4.00 ਵਜੇ ਤੱਕ ਰਹੇਗਾ।