ਚੰਡੀਗੜ੍ਹ: ਪੰਜਾਬ ਸਰਕਾਰ ਨੇ ਅੱਜ ਟਰਾਈਡੈਂਟ ਦੇ ਮੁਖੀ ਰਾਜਿੰਦਰ ਗੁਪਤਾ ਨੂੰ ਸਟੇਟ ਇਕਨਾਮਿਕ ਪਾਲਿਸੀ ਐਂਡ ਪਲਾਨਿੰਗ ਬੋਰਡ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਤਿੰਨ ਵਰ੍ਹਿਆਂ ਲਈ ਕੀਤੀ ਗਈ ਹੈ। ਇਸ ਤੋਂ ਇਲਾਵਾ ਚਾਰਟਡ ਅਕਾਊਂਟੈਂਟ ਸੁਨੀਲ ਗੁਪਤਾ ਨੂੰ ਵੀ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਚੇਤੇ ਰਹੇ ਕਿ ‘ਆਪ’ ਸਰਕਾਰ ਨੇ ਪੰਜਾਬ ਰਾਜ ਯੋਜਨਾ ਬੋਰਡ ਦਾ ਨਾਮ ਬਦਲ ਕੇ ਹੁਣ ਸਟੇਟ ਇਕਨਾਮਿਕ ਪਾਲਿਸੀ ਐਂਡ ਪਲਾਨਿੰਗ ਬੋਰਡ ਕਰ ਦਿੱਤਾ ਹੈ। -ਟਨਸ