ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 29 ਜਨਵਰੀ
ਸਾਂਝੇ ਕਿਸਾਨ ਮੋਰਚੇ ਦੀ ਅਗਵਾਈ ਹੇਠ ਚੱਲ ਰਹੇ ਇੱਥੋਂ ਦੇ ਰੇਲ ਮੋਰਚੇ ਨੇ ਸੂਬੇ ਦੇ ਹਰ ਮਾਈ-ਭਾਈ ਨੂੰ ਸੱਦਾ ਦਿੱਤਾ ਹੈ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ ’ਤੇ ਮੜ੍ਹੇ ਕਾਲੇ ਖੇਤੀ ਕਾਨੂੰਨਾਂ ਦੇ ਖ਼ਾਤਮੇ ਅਤੇ ਕੌਮੀ ਸਾਂਝੇ ਮੋਰਚੇ ਦੀ ਲੀਡਰਸ਼ਿਪ ’ਤੇ ਬਣਾਏ ਝੂਠੇ ਪੁਲੀਸ ਕੇਸਾਂ ਨੂੰ ਰੱਦ ਕਰਵਾਉਣ ਲਈ ਉਹ ਘਰਾਂ ਚੋਂ ਨਿਕਲ ਕੇ ਦਿੱਲੀ ਅਤੇ ਪੰਜਾਬ ਮੋਰਚਿਆਂ ਵਿੱਚ ਜ਼ੋਰਦਾਰ ਸ਼ਮੂਲੀਅਤ ਕਰਨ। ਇਹ ਸੱਦਾ ਦੇਣ ਦੇ ਨਾਲ ਨਾਲ ਕਿਸਾਨਾਂ ਦੇ ਜਥੇ ਨੇ ਭੁੱਖ ਹੜਤਾਲ ਵੀ ਕੀਤੀ। ਇਕੱਠ ਨੂੰ ਇਨਕਲਾਬੀ ਕੇਂਦਰ ਦੇ ਹਰਮੇਸ਼ ਕੁਮਾਰ, ਜਗਦੀਸ਼ ਸਿੰਘ, ਭਾਕਿਯੂ ਏਕਤਾ ਡਕੌਂਦਾ ਦੇ ਗੁਰਦੀਪ ਸਿੰਘ ਸੇਲਬਰਾਹ, ਮੱਖਣ ਸਿੰਘ, ਸੁਖਵਿੰਦਰ ਸਿੰਘ ਭਾਈਰੂਪਾ, ਸੁਖਜਿੰਦਰ ਸਿੰਘ ਰਾਮਪੁਰਾ, ਮਾਸਟਰ ਮੇਜਰ ਸਿੰਘ, ਮੱਖਣ ਸਿੰਘ ਸੇਲਬਰਾਹ, ਮਾਸਟਰ ਬਲਵੰਤ ਸਿੰਘ ਫੂਲ, ਰਣਜੀਤ ਸਿੰਘ ਅਤੇ ਗੁਰਕੀਰਤ ਸਿੰਘ ਨੇ ਵੀ ਸੰਬੋਧਨ ਕੀਤਾ। ਭੁੱਖ ਹੜਤਾਲ ਵਿਚ ਪਿੰਡ ਰਾਮਪੁਰਾ ਅਤੇ ਕਰਾੜਵਾਲਾ ਤੋਂ ਬਲਜੀਤ ਕੌਰ, ਗੁਰਮੇਲ ਕੌਰ, ਮਨਜੀਤ ਕੌਰ, ਸੁਰਜੀਤ ਕੌਰ ਕੌਰ,ਹਰਦੀਪ ਕੌਰ, ਸਮਰਜੀਤ ਕੌਰ, ਅਮਰਜੀਤ ਕੌਰ,ਮੇਵਾ ਸਿੰਘ ਗਿੱਲ ਕਲਾਂ ਅਤੇ ਬਲਤੇਜ ਸਿੰਘ ਪਿੱਥੋ ਹਾਜ਼ਰ ਹੋਏ। ਦੂਜੇ ਪਾਸੇ ਭਾਕਿਯੂ ਉਗਰਾਹਾਂ ਵਲੋਂ ਰਿਲਾਇੰਸ ਪੰਪ ਦੇ ਕੀਤੇ ਘਿਰਾਓ ਦੌਰਾਨ ਆਗੂਆਂ ਬੂਟਾ ਸਿੰਘ ਬੱਲ੍ਹੋ, ਗੁਰਚਰਨ ਸਿੰਘ ਗਿੱਲ, ਹਰਪ੍ਰੀਤ ਕੌਰ ਜੇਠੂਕੇ, ਗੁਰਲਾਲ ਸਿੰਘ ਟਾਂਡੀਆਂ, ਤੇਜਾ ਸਿੰਘ ਪਿੱਥੋ ਅਤੇ ਬਿੰਦਰ ਸਿੰਘ ਜੈਦ ਨੇ ਸੰਬੋਧਨ ਕੀਤਾ ਅਤੇ ਇਕੱਠ ਨੇ ਮੋਦੀ ਸਰਕਾਰ ਦੇ ਪੁਤਲੇ ਫੂਕੇ।