ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਨਵੰਬਰ
ਪੰਜਾਬ ਸਰਕਾਰ ਨੇ ਰਾਜ ਵਿਚਲੇ ਪ੍ਰਵਾਨਿਤ ਜ਼ੋਨਾਂ ’ਚ ਹਰੀ, ਸੰਤਰੀ ਤੇ ਲਾਲ ਸ਼੍ਰੇਣੀ ਵਿਚਲੀ ਸਨਅਤ ਸਥਾਪਤ ਕਰਨ ਲਈ ‘ਚੇਂਜ ਆਫ ਲੈਂਡ ਯੂਜ਼’ (ਸੀਐੱਲਯੂ) ਦੀ ਪ੍ਰਵਾਨਗੀ ਲੈਣ ਦੀ ਮੱਦ ਖਤਮ ਕਰ ਦਿੱਤੀ ਹੈ। ਇਸ ਮੱਦ ਤਹਿਤ ਜ਼ਮੀਨ ਦੀ ਵਰਤੋਂ ਦਾ ਮੰਤਵ ਬਦਲਣ ਸਬੰਧੀ ਪ੍ਰਵਾਨਗੀ ਲੈਣੀ ਪੈਂਦੀ ਸੀ।ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਨਅਤਕਾਰਾਂ ਨੂੰ ਸਬੰਧਤ ਵਿਭਾਗ ਤੋਂ ਸੀਐੱਲਯੂ ਲੈਣੀ ਜ਼ਰੂਰੀ ਹੁੰਦੀ ਤੇ ਇਸ ਮਗਰੋਂ ਉਨ੍ਹਾਂ ਦੀ ਇਮਾਰਤ ਦਾ ਨਕਸ਼ਾ ਪਾਸ ਹੁੰਦਾ ਸੀ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਬਹੁਤ ਪ੍ਰੇਸ਼ਾਨ ਕਰਨ ਤੇ ਸਮਾਂ ਬਰਬਾਦ ਕਰਨ ਵਾਲੀ ਸੀ। ਸੀਐੱਨਯੂ ਤੋਂ ਰਾਹਤ ਦੇਣ ਨਾਲ ਸਨਅਤਾਂ ਸਥਾਪਤ ਹੋਣ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਹੁਣ ਸਨਅਤੀਕਰਨ ਵਿਭਾਗ ਤੋਂ ਸਿੱਧਾ ਆਪਣੀ ਇਮਾਰਤ ਦਾ ਨਕਸ਼ਾ ਪਾਸ ਕਰਵਾ ਸਕਣਗੇ।