ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 27 ਅਗਸਤ
ਨਗਰ ਨਿਗਮ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਭੂਮੀ ਵਿਭਾਗ ਦੀ ਟੀਮ ਵੱਲੋਂ ਹੈਰੀਟੇਜ ਸਟਰੀਟ ਦੇ ਨੇੜਿਓਂ ਗਲੀਆਂ/ਸੜਕਾਂ/ਦੁਕਾਨਾਂ ਦੇ ਬਾਹਰ-ਬਰਾਂਡਿਆਂ ਤੇ ਫੁੱਟਪਾਥਾਂ ਉਪਰ ਜਿਨ੍ਹਾਂ ਵਿਅਕਤੀਆਂ ਵਲੋਂ ਨਾਜਾਇਜ਼ ਤੌਰ ’ਤੇ ਆਰਜ਼ੀ ਕਬਜ਼ੇ ਕੀਤੇ ਹੋਏ ਸਨ, ਉਨ੍ਹਾਂ ਉਪਰ ਅੱਜ ਵੀ ਕਾਰਵਾਈ ਕੀਤੀ ਗਈ। ਇਸ ਦੇ ਨਾਲ ਹੀ ਮਦਨ ਮੋਹਨ ਮਾਲਵੀਆ ਰੋਡ ਉਪਰ ਬਰਾਂਡਿਆਂ ਵਿੱਚ ਨਾਜਾਇਜ਼ ਤੌਰ ’ਤੇ ਕੀਤੇ ਕਬਜ਼ਿਆਂ ਨੂੰ ਹਟਾਇਆ ਗਿਆ। ਨਾਜਾਇਜ਼ ਤੌਰ ’ਤੇ ਬਣਾਏ ਗਏ ਥੜਿਆਂ ਨੂੰ ਤੋੜਿਆ ਗਿਆ। ਅਫਸਰ ਧਰਮਿੰਦਰਜੀਤ ਸਿੰਘ ਨੇ ਕਿਹਾ ਕਿ ਮੇਅਰ ਕਰਮਜੀਤ ਸਿੰਘ ਅਤੇ ਨਿਗਮ ਕਮਿਸ਼ਨਰ ਮਲਵਿੰਦਰ ਸਿੰਘ ਜੱਗੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣਾ ਸਾਮਾਨ ਦੁਕਾਨਾਂ ਦੇ ਅੰਦਰ ਰੱਖਣ ਅਤੇ ਬਰਾਂਡਿਆਂ ਨੂੰ ਵਰਤੋਂ ਵਿੱਚ ਨਾ ਲਿਆ ਕੇ ਇਸ ਜਗਾ ਨੂੰ ਸਿਰਫ ਲਾਂਘੇ ਦੇ ਤੌਰ ’ਤੇ ਵਰਤਿਆ ਜਾਵੇ। ਇਸ ਕਾਰਵਾਈ ਸਮੇਂ ਇੰਸਪੈਕਟਰ ਰਾਜ ਕੁਮਾਰ, ਦਵਿੰਦਰ ਭੱਟੀ ਹੈਲਪਰ, ਵਿਭਾਗੀ ਅਮਲਾ ਅਤੇ ਪੁਲੀਸ ਫੋਰਸ ਮੌਜ਼ੂਦ ਸੀ।