ਪੱਤਰ ਪ੍ਰੇਰਕ
ਚੰਡੀਗੜ੍ਹ, 14 ਜਨਵਰੀ
ਰੈਵੇਨਿਊ ਯੂਨੀਅਨ ਜਲ ਸਰੋਤ ਵਿਭਾਗ ਪੰਜਾਬ ਦਾ ਨਵੇਂ ਸਾਲ ਦਾ ਕੈਲੰਡਰ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਰਿਲੀਜ਼ ਕੀਤਾ ਗਿਆ। ਯੂਨੀਅਨ ਪ੍ਰਧਾਨ ਜਗਵਿੰਦਰ ਸਿੰਘ, ਜਨਰਲ ਸਕੱਤਰ ਭੁਪਿੰਦਰ ਸਿੰਘ ਸਹੋਤਾ ਨੇ ਕੈਬਨਿਟ ਮੰਤਰੀ ਨੂੰ ਆਪਣੀਆਂ ਮੁਸ਼ਕਿਲਾਂ ਅਤੇ ਮੰਗਾਂ ਬਾਰੇ ਵੀ ਜਾਣੂ ਕਰਵਾਇਆ। ਜਥੇਬੰਦੀ ਦੇ ਸਾਬਕਾ ਪ੍ਰਧਾਨ ਗੁਰਸ਼ਰਨਜੀਤ ਸਿੰਘ ਹੁੰਦਲ ਨੇ ਯੂਨੀਅਨ ਦੀ ਨਵੀਂ ਚੁਣੀ ਬਾਡੀ ਦੀ ਮੁਲਾਕਾਤ ਵੀ ਕੈਬਨਿਟ ਮੰਤਰੀ ਨਾਲ ਕਰਵਾਈ। ਯੂਨੀਅਨ ਵੱਲੋਂ ਨਵ-ਨਿਯੁਕਤ ਪਟਵਾਰੀਆਂ ਦੀ ਸਿਖਲਾਈ ਦਾ ਸਮਾਂ ਪਰਖ ਕਾਲ ਵਿੱਚ ਸ਼ਾਮਲ ਕਰਨ ਤੇ ਪਟਵਾਰੀਆਂ ਤੋਂ ਸਹਾਇਕ ਮਾਲ ਕਲਰਕਾਂ ਅਤੇ ਸਹਾਇਕ ਮਾਲ ਕਲਰਕਾਂ ਤੋਂ ਪਦਉੱਨਤ ਕਰਕੇ ਮਾਲ ਕਲਰਕ ਬਣਾਉਣ ਦੀ ਮੰਗ ਰੱਖੀ ਗਈ। ਇਸ ਮੌਕੇ ਜਥੇਬੰਦੀ ਦੇ ਚੇਅਰਮੈਨ ਵਿਜੇ ਕੁਮਾਰ, ਪਰਮਜੀਤ ਸਿੰਘ ਮੌਜੂਦ ਸਨ।