ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਜੂਨ
ਪੰਜਾਬ ਸਰਕਾਰ ਨੇ ਯੂਥ ਕਾਂਗਰਸ ਆਗੂ ਰਤਿੰਦਰਪਾਲ ਸਿੰਘ ਰਿੱਕੀਮਾਨ ਨੂੰ ਮਾਰਕੀਟ ਕਮੇਟੀ ਪਟਿਆਲਾ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਵਾਈਪੀਐੱਸ ਪਟਿਆਲਾ ਤੇ ਮੁਹਾਲੀ ਤੋਂ ਮੁੱਢਲੀ ਵਿੱਦਿਆ ਹਾਸਲ ਕਰਨ ਮਗਰੋਂ ਸਕੂਲ ਆਫ਼ ਮੈਨੇਜਮੈਂਟ ਨਵੀਂ ਦਿੱਲੀ ਤੋਂ ਇੰਟਰਨੈਸ਼ਨਲ ਬਿਜ਼ਨਸ ਵਿਚ ਐੱਮਐੱਸਈ ਕਰਨ ਵਾਲ਼ੇ 40 ਸਾਲਾ ਰਿੱਕੀਮਾਨ ਨੇ ਕੈਨੇਡਾ ਵਿੱਚ ਇੱਕ ਮਲਟੀ ਨੈਸ਼ਨਲ ਕੰਪਨੀ ਵਿੱਚ ਨੌਕਰੀ ਵੀ ਕੀਤੀ। ਉਹ ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਹੈਰੀਮਾਨ ਦੇ ਪੁੱਤਰ ਹਨ। ਲੋਕ ਸਭਾ ਚੋਣਾ ਦੌਰਾਨ ਹਲਕਾ ਸਨੌਰ ’ਚੋਂ ਪਰਨੀਤ ਕੌਰ ਨੂੰ ਸਭ ਨਾਲੋਂ ਵੱਧ, 42 ਹਜ਼ਾਰ ਵੋਟਾਂ ਦੀ ਮਿਲੀ ਲੀਡ ਤਹਿਤ ਰਿੱਕੀ ਮਾਨ ਦੇ ਸਿਰ ਚੇਅਰਮੈਨੀ ਦਾ ਇਹ ਤਾਜ ਐੱਮਪੀ ਪਰਨੀਤ ਕੌਰ ਦੀ ਸਿਫਾਰਸ਼ ’ਤੇ ਸਜਿਆ ਮੰਨਿਆ ਜਾ ਰਿਹਾ ਹੈ। ਉਧਰ ਮਾਰਕੀਟ ਕਮੇਟੀ ਪਟਿਆਲਾ ਦੇ ਹੀ ਵਾਈਸ ਚੇਅਰਮੈਨ ਨਿਯੁਕਤ ਕੀਤੇ ਗਏ ਗੁਰਮੁੱਖ ਸਿੰਘ ਠੇਕੇਦਾਰ ਵੀ ਹੈਰੀ ਮਾਨ ਦੇ ਹੀ ਨਜ਼ਦੀਕੀ ਹਨ।
ਕਮੇਟੀ ਮੈਂਬਰਾਂ ’ਚ ਗੁਰਜੀਤ ਸਿੰਘ ਮਿਹਰਗੜ੍ਹਬੱਤੀ, ਜਗਦੀਸ਼ ਸਿੰਘ ਕੌਲੀ, ਪਰਮਜੀਤ ਸਿੰਘ ਖੁੱਡਾ, ਅਜਮੇਰ ਸਿੰਘ ਧਰਮਕੋਟ, ਰਾਜਿੰਦਰ ਮੂੰਡਖੇੜਾ, ਜਸਮੇਲ ਸਿੰਘ ਬੀਬੀਪੁਰ, ਕਮਲਜੀਤ ਸਿੰਘ ਨਵਾਂਰੱਖੜਾ, ਜਗਦੀਸ਼ ਕੌਰ ਬਦਨਪੁਰ, ਸਿਮਰਪ੍ਰੀਤ ਉਲਟਪੁਰ, ਜਸਵੰਤ ਸਿੰਘ, ਚਮਨ ਲਾਲ, ਜਸਵਿੰਦਰ ਕੁਮਾਰ, ਲਿੰਕਨ ਸ਼ਰਮਾ ਤੇ ਨਾਹਰ ਸਿੰਘ ਹਰਦਾਸਪੁਰ ਸ਼ਾਮਲ ਹਨ।