ਰਮੇਸ਼ ਭਾਰਦਵਾਜ
ਲਹਿਰਾਗਾਗਾ,6 ਜੂਨ
ਨੇੜਲੇ ਪਿੰਡ ਹਰਿਆਊ ’ਚ ਸਰਪੰਚੀ ਦੀ ਚੋਣ ਲੜ ਚੁੱਕੇ ਰਜਿਸਟਰਡ ਮੈਡੀਕਲ ਪ੍ਰੈਕਟਿਸ਼ਨਰ ਰਾਜਿੰਦਰ ਸਿੰਘ (40) ਨੇ ਇੱਕ ਔਰਤ ਸਣੇ ਤਿੰਨ ਵਿਆਕਤੀਆਂ ਤੋ ਤੰਗ ਹੋਕੇ ਜ਼ਹਿਰਲੀ ਚੀਜ਼ ਖਾਕੇ ਖੁ਼ਦਕੁਸ਼ੀ ਕਰ ਲਈ ਹੈ। ਥਾਣਾ ਸਦਰ ਦੇ ਸਹਾਇਕ ਥਾਣੇਦਾਰ ਸੁੱਖਾ ਸਿੰਘ ਹੁੰਦਲ ਨੇ ਮ੍ਰਿਤਕ ਦੀ ਪਤਨੀ ਕਰਮਜੀਤ ਕੌਰ ਦੇ ਬਿਆਨ ’ਤੇ ਮਨਜੀਤ ਕੌਰ, ਗ੍ਰੰਥੀ ਪ੍ਰੇਮ ਸਿੰਘ ਅਤੇ ਸਾਬਕਾ ਸਰਪੰਚ ਰੂਪ ਸਿੰਘ ਵਾਸੀ ਹਰਿਆਊ ਖ਼ਿਲਾਫ਼ ਧਾਰਾ 306,34ਆਈਪੀਸੀ ਅਧੀਨ ਕੇਸ ਦਰਜ ਕੀਤਾ ਹੈ। ਰਾਜਿੰਦਰ ਸਿੰਘ ਪਿੰਡ ਹਰਿਆਊ ’ਚ 15-20 ਸਾਲ ਤੋ ਰਹਿ ਕੇ ਮੈਡੀਕਲ ਪ੍ਰੈਕਟਿਸ ਕਰਦਾ ਸੀ ਅਤੇ ਇਸ ਵਾਰ ਸਰਪੰਚੀ ਦੀ ਚੋਣ ਹਾਰ ਗਿਆ ਸੀ। ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।