ਅਮਲੋਹ: ਇਥੇ ਬਾਰ ਐਸੋਸੀਏਸ਼ਨ ਅਮਲੋਹ ਦੇ ਮੈਂਬਰਾਂ ਵੱਲੋਂ ਐਡਵੋਕੇਟ ਰੌਬਿਨ ਬਾਂਸਲ ਨੂੰ ਬਾਰ ਐਸੋਸੀਏਸ਼ਨ ਅਮਲੋਹ ਦਾ ਪ੍ਰਧਾਨ ਚੁਣਿਆ ਗਿਆ, ਜਦੋਂ ਕਿ ਐਡਵੋਕੇਟ ਅਮਰਿੰਦਰ ਗਰਗ ਨੂੰ ਮੀਤ ਪ੍ਰਧਾਨ, ਐਡਵੋਕੇਟ ਹਰਬੰਸ ਤੂਰ ਨੂੰ ਸੈਕਟਰੀ ਅਤੇ ਐਡਵੋਕੇਟ ਅੰਕੁਸ਼ ਸੇਢਾ ਨੂੰ ਜੁਆਇੰਟ ਸੈਕਟਰੀ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਰੌਬਿਨ ਬਾਂਸਲ ਨੇ ਕਿਹਾ ਕਿ ਉਹ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦੇਣਗੇ ਅਤੇ ਉਨ੍ਹਾਂ ਨੂੰ ਪੂਰਨ ਸਮਰਥਨ ਦੇਣਗੇ। ਇਸ ਮੌਕੇ ਐਡਵੋਕੇਟ ਅਸ਼ੋਕ ਬਾਂਸਲ, ਮੁਨੀਸ਼ ਕੁਮਾਰ ਮੋਦੀ, ਰਾਜੇਸ਼ ਜਾਲੂ, ਭਾਸਕਰ ਵਰਮਾ, ਮੋਹਿਤ ਗਰਗ, ਜਤਿੰਦਰ ਕਰਕਰਾ, ਗੌਰਵ ਗਰਗ, ਅਜੈ ਕੁਮਾਰ, ਗੌਰਵ ਗੋਇਲ, ਯਾਦਵਿੰਦਰ ਰਾਏ, ਆਰ.ਜੀ ਸ਼ਾਰਦਾ, ਏ.ਐਸ ਬਲਿੰਗ, ਐੱਚਐੱਸ ਰੰਧਾਵਾ, ਐੱਚਐੱਸ ਧਾਮੀ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ