ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 18 ਫਰਵਰੀ
ਸਾਹਿਤ ਸਭਾ ਚਮਕੌਰ ਸਾਹਿਬ ਦੇ ਮੈਂਬਰਾਂ ਦੀ ਇਕੱਤਰਤਾ ਪ੍ਰਧਾਨ ਸੁਰਜੀਤ ਮੰਡ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਜਨਰਲ ਸਕੱਤਰ ਯਾਦਵਿੰਦਰ ਸਿੰਘ ਯਾਦੀ ਨੇ ਦੱਸਿਆ ਕਿ ਸ਼ੁਰੂਆਤ ਅਧਿਆਪਕ ਅਤੇ ਚਿੱਤਰਕਾਰ ਸ਼ਰਫੂ ਖਾਂ ਵੱਲੋਂ ਸਾਹਿਤ ਤੇ ਉਨ੍ਹਾਂ ਦੇ ਅਨੁਭਵ ਵਿਸ਼ੇ ’ਤੇ ਵਿਚਾਰ ਦੇਣ ਨਾਲ ਹੋਈ। ਇਸ ਮਗਰੋਂ ਗੀਤਕਾਰ ਗੁਰਵਿੰਦਰ ਮਾਵੀ ਨੇ ਭਾਵਪੂਰਤ ਰਚਨਾ ‘ਕੀ ਹੋਇਆ ਜੇ ਕੇਸ ਕਟਾ ਤੇ’ ਨਾਲ ਰੰਗ ਬੰਨ੍ਹਿਆ। ਉੱਘੇ ਸਾਹਿਤਕਾਰ ਰਾਬਿੰਦਰ ਰੱਬੀ ਨੇ ਪੰਜਾਬ ਦੇ ਅਤੀਤ, ਵਰਤਮਾਨ ਅਤੇ ਇਤਿਹਾਸਕ ਪ੍ਰਭਾਵਾਂ ਬਾਰੇ ਲੰਮੀ ਕਵਿਤਾ ‘ਉਹ ਪੰਜਾਬ ਵੀ ਮੇਰਾ ਹੀ ਸੀ, ਇਹ ਪੰਜਾਬ ਵੀ ਮੇਰਾ ਹੀ ਹੈ’ ਸੁਣਾਈ। ਗੀਤਕਾਰ ਅਤੇ ਗਾਇਕ ਜੱਸੀ ਬੈਂਸ ਧਨੌਲਾ ਨੇ ਗੀਤ ਪੇਸ਼ ਕੀਤਾ। ਉਨ੍ਹਾਂ ਮਗਰੋਂ ਧਰਮਿੰਦਰ ਭੰਗੂ, ਪ੍ਰਿੰਸੀਪਲ ਅਮਰਜੀਤ ਸਿੰਘ, ਮਨਵਿੰਦਰਜੀਤ ਸਿੰਘ, ਯਾਦਵਿੰਦਰ ਸਿੱਘ ਯਾਦੀ ਨੇ ਰਚਨਾ ਪੜ੍ਹੀ। ਸਭਾ ਦੇ ਪ੍ਰਧਾਨ ਸੁਰਜੀਤ ਮੰਡ ਨੇ ਦਿੱਲੀ ਦੀ ਲੋਕ ਵਿਰੋਧੀ ਹਕੂਮਤ ਨੂੰ ਵੰਗਾਰ ਰੂਪੀ ਗੀਤ ‘ਕਿਸਾਨਾਂ ਨਾਲ ਕੀਤੀ ਨਾ ਤੂੰ ਘੱਟ ਨੀ ਚੰਦਰੀਏ’ ਪੇਸ਼ ਕਰਕੇ ਸਭਨਾਂ ਦਾ ਧੰਨਵਾਦ ਕੀਤਾ। ਦਿਲਜੋਤ ਸਿੰਘ ਕੰਧੋਲਾ ਨੇ ਪੇਸ਼ ਰਚਨਾਵਾਂ ਬਾਰੇ ਵਿਚਾਰ ਪੇਸ਼ ਕੀਤੇ।