ਰੂਪਨਗਰ: ਖੇਡਾਂ ਵਤਨ ਪੰਜਾਬ ਦੀਆਂ ਤਹਿਤ ਇੱਥੇ ਸਤਲੁਜ ਦਰਿਆ ਵਿੱਚ ਚੱਲ ਰਹੀਆਂ ਪਾਣੀ ਵਾਲੀਆਂ ਖੇਡਾਂ ਦੇ ਦੂਜੇ ਦਿਨ ਵੀ ਰੂਪਨਗਰ ਜ਼ਿਲ੍ਹੇ ਦੇ ਖਿਡਾਰੀ ਛਾਏ ਰਹੇ। ਜ਼ਿਲ੍ਹਾ ਖੇਡ ਅਫ਼ਸਰ ਰੂਪਨਗਰ ਅਨੁਸਾਰ ਲੜਕਿਆਂ ਦੇ ਅੰਡਰ-17 ਡੀ-10 ਕਿਸ਼ਤੀ ਦੌੜ ਵਿੱਚ ਰੂਪਨਗਰ ਦੀ ‘ਏ’ ਟੀਮ ਨੇ ਪਹਿਲਾ ਅਤੇ ਮੁਹਾਲੀ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਡੀ-10 ਵਿੱਚ ਵੀ ਰੂਪਨਗਰ ਨੇ ਪਹਿਲਾ ਅਤੇ ਮੁਹਾਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕੈਕਿੰਗ 1500 ਮੀਟਰ ਅੰਡਰ-17 ਲੜਕੀਆਂ, ਕੈਕਿੰਗ 2500 ਮੀਟਰ ਅੰਡਰ-14 ਲੜਕੀਆਂ ਅਤੇ ਸੀ-1 ਅੰਡਰ-14 ਲੜਕਿਆਂ ਵਿੱਚ ਪਹਿਲੇ ਅਤੇ ਦੂਜੇ ਦੋਵੇਂ ਸਥਾਨ ਰੂਪਨਗਰ ਦੀਆਂ ਟੀਮਾਂ ਨੇ ਹਾਸਲ ਕੀਤੇ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ, ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ, ਕੋਚ ਉਂਕਾਰਦੀਪ ਕੌਰ, ਕੋਚ ਗੁਰਜਿੰਦਰ ਸਿੰਘ ਚੀਮਾ ਵੀ ਹਾਜ਼ਰ ਸਨ। -ਜਗਮੋਹਨ ਸਿੰਘ