ਜਗਮੋਹਨ ਸਿੰਘ
ਘਨੌਲੀ, 24 ਜੂਨ
ਅੱਜ ਇਥੋਂ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ 630 ਮੈਗਾਵਾਟ ਸਮਰਥਾ ਵਾਲੇ ਤਿੰਨ ਯੂਨਿਟਾਂ ਵੱਲੋਂ 526 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ, ਜਦੋਂ ਕਿ 210 ਮੈਗਾਵਾਟ ਸਮਰਥਾ ਦਾ ਯੂਨਿਟ ਨੰਬਰ 3 ਤਕਨੀਕੀ ਨੁਕਸ ਕਾਰਨ ਬੰਦ ਹੋ ਗਿਆ। ਲਹਿਰਾ ਮੁਹੱਬਤ ਥਰਮਲ ਪਲਾਂਟ ਦੇ 500 ਮੈਗਾਵਾਟ ਸਮਰੱਥਾ ਵਾਲੇ ਯੂਨਿਟ ਨੰਬਰ 3 ਅਤੇ 4 ਵੱਲੋਂ 460 ਮੈਗਾਵਾਟ, 210 ਮੈਗਾਵਾਟ ਦੇ ਯੂਨਿਟ ਨੰਬਰ 1 ਰਾਹੀਂ 165 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਰੂਪਨਗਰ ਜ਼ਿਲ੍ਹੇ ਦੇ 134 ਮੈਗਾਵਾਟ ਸਮਰਥਾ ਵਾਲੇ ਕੋਟਲਾ ਅਤੇ ਨੱਕੀਆਂ ਦੇ ਪਣ ਬਿਜਲੀ ਘਰਾਂ ਵੱਲੋਂ 120 ਮੈਗਾਵਾਟ, ਰਣਜੀਤ ਸਾਗਰ ਡੈਮ ਦੇ 450 ਮੈਗਾਵਾਟ ਸਮਰੱਥਾ ਵਾਲੇ 3 ਯੂਨਿਟਾਂ ਵੱਲੋਂ 365 ਮੈਗਾਵਾਟ, 91.35 ਮੈਗਾਵਾਟ ਦੇ ਯੂਬੀਡੀਸੀ ਪਣ ਬਿਜਲੀ ਘਰ ਵੱਲੋਂ 85 ਮੈਗਾਵਾਟ ਤੇ 225 ਮੈਗਾਵਾਟ ਸਮਰੱਥਾ ਵਾਲੇ ਮੁਕੇਰੀਆਂ ਹਾਈਡਲ ਚੈਨਲ ਵੱਲੋਂ 211 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਪੰਜਾਬ ਸਰਕਾਰ ਦਾ ਸ਼ਾਨਨ ਪ੍ਰਾਜੈਕਟ ਦੁਪਹਿਰ ਤੱਕ 90 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਸੀ ਪਰ ਦੁਪਹਿਰ ਤੋਂ ਬਾਅਦ ਇਸ ਦਾ ਬਿਜਲੀ ਉਤਪਾਦਨ ਠੱਪ ਹੋ ਗਿਆ।