ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 15 ਸਤੰਬਰ
ਸਰਬੱਤ ਦਾ ਭਲਾ ਟਰੱਸਟ ਫ਼ਤਹਿਗੜ੍ਹ ਸਾਹਿਬ ਵੱਲੋਂ ਜ਼ਰੂਰਤ ਮੰਦਾਂ ਨੂੰ ਸਹਾਇਤਾ ਰਕਮ ਵਜੋਂ ਪੈਨਸ਼ਨਾਂ ਦੇ ਚੈੱਕ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਗਿੱਲ, ਮੀਤ ਪ੍ਰਧਾਨ ਜੈਕ੍ਰਿਸ਼ਨ ਸਾਬਕਾ ਡੀਪੀਆਰਓ, ਸਕੱਤਰ ਪਰਮਜੀਤ ਸਿੰਘ ਹਰੀਪੁਰ, ਸੁਖਦੇਵ ਸਿੰਘ ਕਾਲੇਵਾਲ ਅਤੇ ਜਸਵੰਤ ਸਿੰਘ ਦਫ਼ਤਰ ਇੰਚਾਰਜ ਵੱਲੋਂ ਵੰਡੇ ਗਏ। ਇਸ ਮੌਕੇ ਸ੍ਰੀ ਹਰੀਪੁਰ ਨੇ ਦੱਸਿਆ ਕਿ ਟਰੱਸਟ ਵੱਲੋਂ ਹਰ ਮਹੀਨੇ 150 ਦੇ ਕਰੀਬ ਲੋੜਵੰਦ, ਵਿਧਵਾਵਾਂ, ਅੰਗਹੀਣਾਂ ਅਤੇ ਵੱਖ-ਵੱਖ ਬਿਮਾਰੀਆਂ ਨਾਲ ਪੀੜਤਾਂ ਨੂੰ ਸਹਾਇਤਾ ਰਕਮ ਦੇ ਚੈੱਕ ਵੰਡੇ ਜਾਂਦੇ ਹਨ। ਇਸ ਮੌਕੇ ਸਕੱਤਰ ਪਰਮਜੀਤ ਸਿੰਘ ਨੇ ਦੱਸਿਆ ਕਿ ਜਲਦੀ ਹੀ ਹੋਰ ਸਿਲਾਈ ਸੈਂਟਰ ਵੀ ਖੋਲ੍ਹੇ ਜਾ ਰਹੇ ਹਨ ਜਦੋਂਕਿ ਭੜੀ ਵਿੱਚ ਸਿਲਾਈ ਸੈਂਟਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰੱਸਟ ਦੇ ਬਾਨੀ ਡਾ. ਉਬਰਾਏ ਵੱਲੋਂ ਗੁਰੂ ਨਾਨਕ ਦੇਵ ਵੱਲੋਂ ਦਿੱਤੇ ਫਲਸਫੇ ਅਨੁਸਾਰ ਅਨੇਕਾਂ ਸਮਾਜ ਭਲਾਈ ਦੇ ਕੰਮ ਜਿਨ੍ਹਾਂ ਵਿੱਚ ਸਿਲਾਈ ਕਢਾਈ, ਕੰਪਿਊਟਰ ਕੋਰਸ, ਬਿਊਟੀ ਪਾਰਲਰ ਅਤੇ ਹੋਰ ਸਮਾਜ ਭਲਾਈ ਦੇ ਕੰਮ ਕਰਵਾਏ ਜਾ ਰਹੇ ਹਨ ਤਾਂ ਜੋ ਬੱਚੇ ਸਿੱਖਿਅਤ ਹੋ ਕੇ ਆਪਣਾ ਕਾਰੋਬਾਰ ਤੋਰ ਸਕਣ।