ਨੂਰਪੁਰ ਬੇਦੀ: ਸਰਕਾਰੀ ਸਕੂਲ ਨੂਰਪੁਰਬੇਦੀ ਵਿਚ ਐੱਨਐੱਸਐੱਸ ਤੇ ਐੱਨਸੀਸੀ ਅਤੇ ਪੰਜਾਬ ਪੁਲੀਸ ਦੇ ਸੰਯੁਕਤ ਯਤਨਾਂ ਸਦਕਾ ਸਾਈਬਰ ਕ੍ਰਾਈਮ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਡੀਐੱਸਪੀ ਯੂਸੀ ਚਾਵਲਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਪ੍ਰਿੰਸੀਪਲ ਲੋਕੇਸ ਮੋਹਨ ਸ਼ਰਮਾ ਨੇ ਸਭ ਦਾ ਸਵਾਗਤ ਕੀਤੀ। ਸੈਮੀਨਾਰ ਦੀ ਸ਼ੁਰੂਆਤ ਵੇਲੇ ਕੌਮੀ ਪੱਧਰ ਦੇ ਸਾਈਬਰ ਕ੍ਰਾਈਮ ਦੇ ਰਿਸੋਰਸ ਪਰਸਨ ਤਜਿੰਦਰਪਾਲ ਸਿੰਘ ਨੇ ਏਸੀਸੀਪੀ, ਸੀਓਪੀ, ਐੱਨਜੀਓ ਤੇ ਅਮਨਦੀਪ ਸਿੰਘ ਇੰਚਾਰਜ ਸਾਈਬਰ ਕ੍ਰਾਈਮ ਨੇ ਬੱਚਿਆਂ ਦੇ ਨਾਲ ਨਾਲ ਵੱਖ ਵੱਖ ਪਿੰਡਾਂ ਤੋਂ ਪਹੁੰਚੇ ਲੋਕਾਂ ਨੂੰ ਸਾਈਬਰ ਕ੍ਰਾਈਮ ਬਾਰੇ ਜਾਗਰੂਕ ਕੀਤਾ। ਇਸ ਮੌਕੇ ਐੱਸਐੱਚਓ ਵਿਕਰਮਜੀਤ ਸਿੰਘ ਐੱਨਐੱਸਐੱਸ ਅਫ਼ਸਰ ਐੱਨਸੀਸੀ ਆਰਮੀ ਤੇ ਨੇਵੀ ਅਫ਼ਸਰ ਸਕੂਲ ਦਾ ਸਮੂਹ ਸਟਾਫ਼ ਅਤੇ ਵੱਖ-ਵੱਖ ਪਿੰਡਾਂ ਤੋਂ ਸਰਪੰਚ ਪੰਚ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ