ਚਮਕੌਰ ਸਾਹਿਬ: ਪਿਛਲੇ ਇੱਕ ਦਹਾਕੇ ਤੋਂ ਐੱਮ-ਐੱਚ-1 ਟੀਵੀ ਤੇ ਪ੍ਰਸਾਰਿਤ ਹੋ ਰਹੇ ਨੌਜਵਾਨਾਂ ਦੇ ਪਸ਼ੰਦੀਦਾ ਸੁਪਰ ਸਟਾਰ ਹੋਸਟ ਰਵਨੀਤ ਦੇ ਟੀ ਵੀ ਸ਼ੋਅ ‘ਕੰਟੀਨੀ ਮੰਡੀਰ’ ਦੀ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿੱਚ ਸ਼ੂਟਿੰਗ ਕੀਤੀ। ਡਾ. ਮਮਤਾ ਅਰੋੜਾ ਨੇ ਦੱਸਿਆ ਕਿ ਸ਼ੂਟਿੰਗ ਦੌਰਾਨ ਵਿਦਿਆਰਥੀਆਂ ਨੇ ਆਪਣੇ ਅਦਾਕਾਰੀ ਦਾ ਜਾਦੂ ਬਖੇਰਿਆ ਅਤੇ ਰਵਨੀਤ ਨੇ ਆਪਣੇ ਮਖੌਲੀਆ ਅੰਦਾਜ਼ ਵਿੱਚ ਵਿਦਿਆਰਥੀਆਂ ਦਾ ਵੀ ਖੂਬ ਮਨੋਰੰਜਨ ਕੀਤਾ। ਪ੍ਰਿੰਸੀਪਲ ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਪ੍ਰੋਗਰਾਮ ਦਾ ਆਗਾਜ਼ ਵਿਦਿਆਰਥਣ ਹਰਨੂਰ ਕੌਰ ਨੇ ਕਵੀਸ਼ਰੀ ਰਾਹੀਂ ਕੀਤਾ, ਉਸ ਤੋਂ ਬਾਅਦ ਸਿਮਰਨ ਕੌਰ ,ਰਵਿੰਦਰ ਸਿੰਘ , ਪਰਮਪ੍ਰੀਤ ਸਿੰਘ, ਏਕਮਦੀਪ, ਤਰਨਪ੍ਰੀਤ ਨੇ ਗੀਤ ਸੁਣਾਏ,ਪ੍ਰਮਿੰਦਰ ਸਿੰਘ ਨੇ ਮਮਿੰਕਰੀ,ਹਰਪ੍ਰੀਤ ਕੌਰ, ਪੂਜਾ, ਰਮਨਪ੍ਰੀਤ ਕੌਰ ਅਤੇ ਸਪਨਾ ਨੇ ਗਰੁੱਪ ਡਾਂਸ, ਸੋਨਿਕਾ, ਹਰਸਿਮਰਨ ਕੌਰ ਨੇ ਡਾਂਸ ਕੀਤਾ ਸਮੇਤ ਕਾਲਜ ਦੇ ਵਿਦਿਆਰਥੀਆਂ ਨੇ ਭੰਗੜਾ ਅਤੇ ਵਿਦਿਆਰਥਣਾਂ ਨੇ ਗਿੱਧਾ ਵੀ ਪਾਇਆ। -ਨਿੱਜੀ ਪੱਤਰ ਪ੍ਰੇਰਕ