ਪੱਤਰ ਪੇ੍ਰਕ
ਮੁੱਲਾਂਪੁਰ ਗ਼ਰੀਬਦਾਸ, 28 ਸਤੰਬਰ
ਨਵਾਂ ਗਾਉਂ ਦੇ ਬਾਜ਼ਾਰਾਂ ’ਚ ਲੱਗਦੇ ਟਰੈਫਿਕ ਜਾਮ ਤੋਂ ਲੋਕ ਪ੍ਰੇਸ਼ਾਨ ਹਨ। ਇਸ ਸਬੰਧੀ ਪਿੰਡ ਦੇ ਵੱਡੀ ਗਿਣਤੀ ਦੁਕਾਨਦਾਰਾਂ ਨੇ ਜ਼ਿਲ੍ਹਾ ਪੁਲੀਸ ਕਪਤਾਨ ਨੂੰ ਮੰਗ-ਪੱਤਰ ਦਿੱਤੇ ਸਨ, ਪਰ ਕੋਈ ਕਾਰਵਾਈ ਨਾ ਹੋਣ ਕਾਰਨ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਦੁਕਾਨਦਾਰਾਂ ਮੁਤਾਬਕ, ਉਨ੍ਹਾਂ ਦੀਆਂ ਦੁਕਾਨਾਂ ਅੱਗੇ ਕਈ ਅਣਪਛਾਤੇ ਲੋਕਾਂ ਵੱਲੋਂ ਰੇਹੜੀਆਂ ਲਾਈਆਂ ਜਾਂਦੀਆਂ ਹਨ, ਜਿਸ ਦਾ ਵਪਾਰ ’ਤੇ ਅਸਰ ਪੈ ਰਿਹਾ ਹੈ। ਕੁੱਝ ਵਾਹਨਾਂ ਵਾਲਿਆਂ ਵੱਲੋਂ ਪ੍ਰੈਸ਼ਰ ਹਾਰਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਡਰਾਈਵਿੰਗ ਕਰਦੇ ਹੋਏ ਗ਼ਲਤ ਦਿਸ਼ਾ ਵਿੱਚ ਵਾਹਨ ਪਾਰਕ ਕੀਤੇ ਜਾ ਰਹੇ ਹਨ। ਹੁਲੜਬਾਜ਼ਾਂ ਵੱਲੋਂ ਬੁੱਲਟ ਮੋਟਰਸਾਈਕਲਾਂ ਦੇ ਪਟਾਕੇ ਪਾਏ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਦੁਕਾਨਾਂ ਅੱਗੇ ਨਾਜਾਇਜ਼ ਖੜ੍ਹੀਆਂ ਰੇਹੜੀਆਂ ਨੂੰ ਹਟਾਇਆ ਜਾਵੇ ਅਤੇ ਟਰੈਫਿਕ ਜਾਮ ਤੋਂ ਲੋਕਾਂ ਨੂੰ ਨਿਜਾਤ ਦਿਵਾਈ ਜਾਵੇ।