ਪੱਤਰ ਪ੍ਰੇਰਕ
ਹੰਡਿਆਇਆ, 3 ਅਕਤੂਬਰ
ਇੱਥੇ ਅੱਜ ਹੰਡਿਆਇਆ ਨੇੜੇ ਦਿਨ-ਦਿਹਾੜੇ ਗੋਲੀਆਂ ਚੱਲੀਆਂ। ਦੋ ਧਿਰਾਂ ਅੱਜ ਅਦਾਲਤ ਵਿੱਚ ਪੇਸ਼ੀ ਭੁਗਤਣ ਆਈਆਂ ਸਨ। ਮਗਰੋਂ ਦੋਵੇਂ ਧਿਰਾਂ ਦੇ ਮੈਂਬਰ ਬਠਿੰਡਾ-ਚੰਡੀਗੜ੍ਹ ਹਾਈਵੇਅ ’ਤੇ ਹੰਡਿਆਇਆ ਦੇ ਲੁੱਕ ਪਲਾਂਟ ਕੋਲ ਆਪਸ ਵਿੱਚ ਖਹਿਬੜ ਗਏ। ਦੋਵਾਂ ਧਿਰਾਂ ਕੋਲ ਕਿਰਪਾਨਾਂ, ਗੰਡਾਸੇ ਅਤੇ ਰਿਵਾਲਵਰ ਸਨ। ਆਪਸੀ ਝੜਪ ਦੌਰਾਨ ਕਈ ਵਿਅਕਤੀ ਜ਼ਖਮੀ ਹੋ ਗਏ ਤੇ ਦੋ ਵਿਅਕਤੀਆਂ ਦੇ ਸਿਰ ’ਤੇ ਸੱਟਾਂ ਲੱਗੀਆਂ। ਦੋਨਾਂ ਧਿਰਾਂ ਵੱਲੋਂ ਇੱਕ ਦੂਜੇ ’ਤੇ ਰਿਵਾਲਵਰ ਰਾਹੀਂ ਫਾਇਰ ਵੀ ਕੀਤੇ ਗਏ। ਇਹ ਖੂਨੀ ਝੜਪ ਲਗਪਗ ਘੰਟਾ ਚੱਲੀ। ਇਸ ਦੌਰਾਨ ਇੱਕ ਗੱਡੀ ਡੀਐੱਲ 8 ਸੀਐੱਚ 6557 ਦੇ ਫਰੰਟ ਸ਼ੀਸ਼ੇ ਨੂੰ ਇੱਟਾਂ ਮਾਰ ਕੇ ਭੰਨਿਆ ਗਿਆ। ਮੌਜੂਦ ਲੋਕਾਂ ਵੱਲੋਂ ਪੁਲੀਸ ਨੂੰ ਸੂਚਿਤ ਕੀਤਾ ਗਿਆ। ਡੀਐੱਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਮੌਕੇ ਤੋਂ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਅਗਲੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ।