ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 28 ਨਵੰਬਰ
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਟਵੀਟ ਕਰਕੇ ਐੱਸਟੀਐੱਫ ਰਿਪੋਰਟ ਸਬੰਧੀ ਆਪਣੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਇਸ ਰਿਪੋਰਟ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ ਜੇ ਇਸ ਕੁੱਝ ਨਹੀਂ ਹੈ ਤਾਂ ਕੈਪਟਨ ਜ਼ਿੰਮੇਵਾਰ ਤੇ ਜੇ ਕੁੱਝ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹਾਈਕੋਰਟ ਕੋਲ ਅਪੀਲ ਕਰਨ ਦੀ ਲੋੜ ਹੀ ਨਹੀਂ ਜਦ ਕਿ ਉਹ ਰਿਪੋਰਟ ਖੋਲ੍ਹਣ ਦੇ ਆਦੇਸ਼ ਚੁੱਕੀ ਹੈ।