ਪੁਣੇ, 14 ਜੂਨ
ਹਰਿਆਣਾ ਪੁਲੀਸ ਦੀ ਟੀਮ ਨੇ ਮਹਾਰਾਸ਼ਟਰ ਦੇ ਪੁਣੇ ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਮਾਮਲੇ ’ਚ ਸ਼ੂਟਰ ਸੰਤੋਸ਼ ਜਾਧਵ ਅਤੇ ਸਿਧੇਸ਼ ਕਾਂਬਲੇ ਉਰਫ ਮਹਾਕਾਲ ਤੋਂ ਹਰਿਆਣਾ ਵਿਚ ਕਈ ਮਾਮਲਿਆਂ ਵਿਚ ਲੋੜੀਂਦੇ ਬਦਨਾਮ ਗੈਂਗਸਟਰ ਵਿਕਰਮ ਬਰਾੜ ਬਾਰੇ ਪੁੱਛ ਪੜਤਾਲ ਕੀਤੀ। ਮੰਨਿਆ ਜਾ ਰਿਹਾ ਹੈ ਕਿ ਬਰਾੜ ਇਸ ਸਮੇਂ ਵਿਦੇਸ਼ ‘ਚ ਰਹਿ ਰਹੇ ਹਨ। ਬਰਾੜ, ਮਹਾਕਾਲ ਅਤੇ ਜਾਧਵ ਤਿੰਨੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਹਨ। ਹਰਿਆਣਾ ਵਿੱਚ ਕੁਰੂਕਸ਼ੇਤਰ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਦਿਨੇਸ਼ ਚੌਹਾਨ ਦੀ ਅਗਵਾਈ ਵਿੱਚ ਟੀਮ ਸੋਮਵਾਰ ਨੂੰ ਪੁਣੇ ਪਹੁੰਚੀ ਅਤੇ ਮੂਸੇਵਾਲਾ ਕਤਲ ਕਾਂਡ ਦੇ ਸ਼ੱਕੀ ਜਾਧਵ ਅਤੇ ਮਹਾਕਾਲ ਤੋਂ ਪੁੱਛ ਪੜਤਾਲ ਕੀਤੀ।