ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਲੁਧਿਆਣਾ, 2 ਜੁਲਾਈ
ਜਬਰ-ਜਨਾਹ ਕੇਸ ਦੇ ਸਬੰਧ ਵਿੱਚ ਪੁਲੀਸ ਨੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੇ ਭਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕੇਸ ਵਿੱਚ ਸਿਮਰਜੀਤ ਬੈਂਸ ਮੁੱਖ ਮੁਲਜ਼ਮ ਹੈ। ਬੈਂਸ ਸਣੇ ਉਸ ਦਾ ਭਰਾ ਤੇ ਕਈ ਹੋਰਨਾਂ ਨੂੰ ਇਸ ਕੇਸ ਵਿੱਚ ਭਗੌੜੇ ਐਲਾਨਿਆ ਹੋਇਆ ਹੈ। ਜਬਰ-ਜਨਾਹ ਦਾ ਕੇਸ ਇਕ ਸਾਲ ਪਹਿਲਾਂ ਦਰਜ ਕੀਤਾ ਗਿਆ ਸੀ। ਖ਼ਬਰ ਦੇ ਹੋਰਨਾਂ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।