ਘਨੌਲੀ: ਲੱਖ ਦਾਤਾ ਪੀਰ ਦਰਬਾਰ ਸੁਸਾਇਟੀ ਨੂੰਹੋਂ ਕਲੋਨੀ ਵੱਲੋਂ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਸਥਾਨਕ ਲੱਖਦਾਤਾ ਪੀਰ ਦੀ ਦਰਗਾਹ ’ਤੇ ਸਮਾਗਮ ਕਰਵਾਇਆ ਗਿਆ। ਸੁਸਾਇਟੀ ਦੀ ਪ੍ਰਧਾਨ ਕੁਲਵਿੰਦਰ ਕੌਰ ਦੀ ਦੇਖਰੇਖ ਅਧੀਨ ਕਰਵਾਏ ਸਮਾਗਮ ਦੇ ਪਹਿਲੇ ਦਿਨ ਸੂਫੀਆਨਾ ਮਹਿਫਲ ਸਜਾਈ ਗਈ। ਸੂਫੀਆਨਾ ਮਹਿਫਲ ਦੀ ਸ਼ੁਰੂਆਤ ਕੱਵਾਲ ਸਲੀਮ ਸਾਬਰੀ ਮਾਲੇਰਕੋਟਲਾ ਵਾਲਿਆਂ ਦੁਆਰਾ ਕੀਤੀ ਗਈ, ਜਿਸ ਉਪਰੰਤ ਕਮਲ ਖਾਨ ਨੇ ਸੂਫੀਆਨਾ ਕਲਾਮਾਂ ਰਾਹੀਂ ਕਈ ਘੰਟੇ ਸਰੋਤਿਆਂ ਨੂੰ ਮੰਤਰ ਮੁਗਧ ਕਰੀ ਰੱਖਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਦਿਨੇਸ਼ ਕੁਮਾਰ ਚੱਢਾ ਅਤੇ ਵਿਸ਼ੇਸ਼ ਮਹਿਮਾਨਾਂ ਦੇ ਤੌਰ ’ਤੇ ਮੁੱਖ ਇੰਜਨੀਅਰ ਥਰਮਲ ਪਲਾਂਟ ਰੂਪਨਗਰ ਰਵੀ ਵਧਵਾ, ਡਿਪਟੀ ਚੀਫ ਇੰਜਨੀਅਰ ਰਵੀ ਵਧਵਾ, ਨੰਬਰਦਾਰ ਪਰਿਮੰਦਰ ਸਿੰਘ ਬਾਲਾ ਚੰਦਪੁਰ, ਕੁਲਦੀਪ ਸਿੰਘ ਜੇਈ ਘਨੌਲੀ ਆਦਿ ਨੇ ਹਾਜ਼ਰੀ ਲਗਵਾਈ। ਸਮਾਗਮ ਨੂੰ ਸਫਲ ਬਣਾਉਣ ਵਿੱਚ ਮੁੱਖ ਸਲਾਹਕਾਰ ਕੁਲਵੀਰ ਸਿੰਘ, ਉਪ ਪ੍ਰਧਾਨ ਈਸ਼ਵਰ ਦਾਸ, ਸਤੀਸ਼ ਬਾਂਸਲ, ਜਸਵੀਰ ਸਿੰਘ, ਸਕੱਤਰ ਰਾਜਿੰਦਰ ਰਾਣਾ ਤੇ ਖਜ਼ਾਨਚੀ ਸੁਰਜੀਤ ਸਿੰਘ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ। -ਪੱਤਰ ਪ੍ਰੇਰਕ