ਪੱਤਰ ਪ੍ਰੇਰਕ
ਫਗਵਾੜਾ, 1 ਜੁਲਾਈ
ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਧਮਕੀ ਆਉਣ ਦਾ ਮਾਮਲਾ ਅੱਜ ਸਾਰਾ ਦਿਨ ਇੱਥੇ ਚਰਚਾ ਦਾ ਵਿਸ਼ਾ ਬਣਿਆ ਰਿਹਾ। ਸੋਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦੀ ਮੁਹਾਲੀ ਸਥਿਤ ਕੋਠੀ ਵਿੱਚ ਲੱਗੀ ਫ਼ੋਰਸ ਦੇ ਜਵਾਨ ਨੂੰ ਕੋਈ ਇੱਕ ਕਾਗਜ਼ ਦੇ ਗਿਆ ਹੈ ਜਿਸ ’ਤੇ ਕੋਠੀ ਦਾ ਨਕਸ਼ਾ, ਗੱਡੀਆਂ ਖੜ੍ਹੀਆਂ ਕਰਨ ਦੀ ਥਾਂ ਤੇ ਹਰ ਚੀਜ਼ ਨੂੰ ਦਰਸਾਇਆ ਗਿਆ ਹੈ। ਇਸ ਤੋਂ ਇਹ ਜਾਪਦਾ ਹੈ ਕਿ ਜਿਵੇਂ ਕੋਈ ਉਸ ਦੀ ਰੇਕੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।