ਜਤਿੰਦਰ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 18 ਸਤੰਬਰ
ਜ਼ਿਲ੍ਹਾ ਤਰਨ ਤਾਰਨ ਦੇ ਮੁੰਡਾ ਪਿੰਡ ਦੇ ਦੋ ਮਾਸੂਮ ਸਕੇ ਭਰਾਵਾਂ ਦੀ ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ ਮੌਤ ਹੋ ਗਈ ਹੈ। ਗੁਰਦਿੱਤ ਸਿੰਘ (7) ਅਤੇ ਪ੍ਰਿੰਸਪਾਲ ਸਿੰਘ (9) ਪੁੱਤਰ ਬਿੱਕਰ ਸਿੰਘ ਦੇ ਦੋਵੇ ਪੁੱਤਰਾਂ ਦੀ ਅੱਜ ਸਵੇਰੇ ਅਚਾਨਕ ਤਬੀਅਤ ਵਿਗੜ ਗਈ, ਜਿਸ ਬਾਅਦ ਦੋਨਾਂ ਦੀ ਮੌਤ ਹੋ ਗਈ। ਦੋਨਾਂ ਭਰਾਵਾਂ ਦੇ ਢਿੱਡ ਵਿੱਚ ਦਰਦ ਹੋਣ ਮਗਰੋਂ, ਜਦੋਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਹ ਰਸਤੇ ਵਿੱਚ ਦਮ ਤੋੜ ਗਏ। ਪਰਿਵਾਰਕ ਮੈਂਬਰਾਂ ਅਨੁਸਾਰ ਦੋਨਾਂ ਬੱਚਿਆਂ ਦੇ ਰਾਤ ਸੁੱਤੇ ਸੱਪ ਲੜਨ ਦਾ ਸ਼ੱਕ ਹੈ। ਪਿਤਾ ਬਿੱਕਰ ਨੇ ਦੱਸਿਆ ਕਿ ਵੱਡੇ ਲੜਕੇ ਪ੍ਰਿੰਸਪਾਲ ਨੇ ਕੰਨ ਅਤੇ ਪੇਟ ਵਿੱਚ ਦਰਦ ਹੋਣ ਦੀ ਗੱਲ ਆਖੀ, ਜਦੋਂ ਕਿ ਛੋਟੇ ਗੁਰਦਿੱਤ ਨੇ ਗੁੱਟ ਅਤੇ ਪੇਟ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਸੀ। ਫਿਲਹਾਲ ਦੋਨਾਂ ਬੱਚਿਆ ਦੀ ਮੌਤ ਦਾ ਸਹੀ ਕਾਰਨ ਸ਼ਪੱਸਟ ਨਹੀਂ ਹੋਇਆ।