ਪੱਤਰ ਪ੍ਰੇਰਕ
ਤਰਨ ਤਾਰਨ, 5 ਅਗਸਤ
ਪਤਨੀ ਤੋਂ ਪ੍ਰੇਸ਼ਾਨ ਤਰਨ ਤਾਰਨ ਦੇ ਇੱਕ ਵਿਅਕਤੀ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ ਕਰ ਲਈ| ਮ੍ਰਿਤਕ ਦੀ ਪਛਾਣ ਸਿਨੇਮਾ ਵਾਲੀ ਗਲੀ ਦੇ ਵਸਨੀਕ ਮਨਜੀਤ ਸਿੰਘ (38) ਵਜੋਂ ਹੋਈ ਹੈ। ਉਸ ਦਾ ਵਿਆਹ ਢਾਈ ਸਾਲ ਪਹਿਲਾਂ ਅੰਬਾਲਾ ਦੀ ਹਿਨਾ ਵਰਮਾ ਨਾਲ ਹੋਇਆ ਸੀ| ਦੋਹਾਂ ਵਿਚਾਲੇ ਝਗੜਾ ਰਹਿਣ ਕਾਰਨ ਹਿਨਾ ਨੇ ਮਨਜੀਤ ਸਿੰਘ ਖ਼ਿਲਾਫ਼ ਥਾਣਾ ਸਿਟੀ ਤਰਨ ਤਾਰਨ ਨੂੰ ਸ਼ਿਕਾਇਤ ਦਰਜ ਕਰਵਾਈ ਸੀ| ਪੁਲੀਸ ਨੇ ਸ਼ਿਕਾਇਤ ਸਬੰਧੀ ਮਨਜੀਤ ਸਿੰਘ ਨੂੰ ਪਹਿਲੀ ਅਗਸਤ ਨੂੰ ਥਾਣੇ ਬੁਲਾਇਆ ਜਿਸ ਦੌਰਾਨ ਹਿਨਾ ਨੇ ਆਪਣੇ ਪਤੀ ਖ਼ਿਲਾਫ਼ ਬਹੁਤ ਮੰਦੀ ਭਾਸ਼ਾ ਵਰਤੀ ਅਤੇ ਇਸ ਤੋਂ ਪ੍ਰੇਸ਼ਾਨ ਮਨਜੀਤ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ| ਪੁਲੀਸ ਨੇ ਮਨਜੀਤ ਦੀ ਮਾਤਾ ਬਲਵਿੰਦਰ ਕੌਰ ਦੀ ਸ਼ਿਕਾਇਤ ’ਤੇ ਹਿਨਾ ਅਤੇ ਉਸ ਦੇ ਪਿਤਾ ਸੁਨੀਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।