ਪੱਤਰ ਪ੍ਰੇਰਕ
ਬਠਿੰਡਾ, 26 ਦਸੰਬਰ
ਬਠਿੰਡਾ ਦੇ ਇਤਿਹਾਸਕ ਨਗਰ ਵਜੋਂ ਜਾਣੇ ਜਾਂਦੇ ਤਲਵੰਡੀ ਸਾਬੋ ਸਥਿਤ ਅਕਾਲ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਹੀ ਵਿਦਿਆਰਥਣ ਵੱਲੋਂ ਸੋਮਵਾਰ ਰਾਤ ਆਪਣੇ ਹੋਸਟਲ ਵਾਲੇ ਕਮਰੇ ਵਿੱਚ ਫਾਹਾ ਲੈ ਕਿ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾ ਬੀ ਏ ਦੀ ਵਿਦਿਆਰਥਣ ਸੀ ਅਤੇ ਗੁਆਂਢੀ ਸੂਬੇ ਹਰਿਆਣਾ ਦੀ ਡੀਂਗ ਮੰਡੀ ਦੀ ਰਹਿਣ ਵਾਲੀ ਸੀ। ਵਿਦਿਆਰਥਣ ਵੱਲੋਂ ਖੁਦਕੁਸ਼ੀ ਕਿਉਂ ਕੀਤੀ ਗਈ ਇਸ ਬਾਰੇ ਸਾਥਨਕ ਪੁਲੀਸ ਜਾਂਚ ਕਰ ਰਹੀ ਹੈ।