ਰਾਜਿੰਦਰ ਕੁਮਾਰ/ਸੁੰਦਰ ਨਾਥ ਆਰੀਆ
ਬਲੂਆਣਾ/ ਅਬੋਹਰ, 27 ਮਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਪਾਰਟੀ ਵੱਲੋਂ ਆਕਸੀਜਨ ਸੇਵਾ ਦੀ ਸ਼ੁਰੂਆਤ ਕਰਦਿਆਂ ਐਲਾਨ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੈਕਸੀਨ ਸੇਵਾ 29 ਮਈ ਤੋਂ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਤੇ ਦੱਸਿਆ ਕਿ ਪਾਰਟੀ ਵੱਲੋਂ ਰੱਖੇ ਗਏ ਤਕਨੀਸ਼ੀਅਨ ਲੋੜਵੰਦ ਲੋਕਾਂ ਦੇ ਘਰਾਂ ਤੱਕ ਆਕਸੀਜਨ ਕੰਸਨਟਰੇਟਰ ਪਹੁੰਚਾਉਣਗੇ।
ਸ੍ਰੀ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਨੂੰ ਮਿਆਰੀ ਮੈਡੀਕਲ ਸਿਹਤ ਸੰਭਾਲ ਦੇਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ 1000 ਕਰੋੜ ਰੁਪਏ ਦੀ ਵੈਕਸੀਨ ਦੀ ਖਰੀਦ ਲਈ ਤੁਰੰਤ ਆਰਡਰ ਦੇਣ ਤਾਂ ਜੋ ਅਗਲੇ ਛੇ ਮਹੀਨਿਆਂ ਵਿੱਚ ਹਰ ਕਿਸੇ ਨੂੰ ਵੈਕਸੀਨ ਲੱਗ ਸਕੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ 10 ਦਿਨਾਂ ਦੇ ਅੰਦਰ ਆਰਡਰ ਦੇ ਦੇ ਕੋਵੈਕਸੀਨ ਹਾਸਲ ਕਰ ਲਈ ਹੈ। ਅਬੋਹਰ ਹਲਕੇ ਦੀ ਗੱਲ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਬੋਹਰ ਨੂੰ ਸਨਅਤੀ-ਕਮ-ਮੈਡੀਕਲ ਹੱਬ ਬਣਾਇਆ ਜਾਵੇਗਾ। ਉਨ੍ਹਾਂ ਨੇ ਅਬੋਹਰ ਦੇ ਲੋੜਵੰਦ ਮਰੀਜ਼ਾਂ ਲਈ ਚਾਰ ਹੈਲਪਲਾਈਨ ਨੰਬਰ 98775-57622, 92161-00174, 98155-85054 ਅਤੇ 98722-08044 ਜਾਰੀ ਕੀਤੇ। ਸੁਖਬੀਰ ਬਾਦਲ ਨੇ ਮੰਗ ਕੀਤੀ ਕਿ ਪੱਟੀ ਵਿੱਚ ਅੱਜ ਸਵੇਰੇ ਦੋ ਅਕਾਲੀ ਵਰਕਰਾਂ ਦੇ ਕਤਲ ਦੇ ਦੋਸ਼ੀ ਤੁਰੰਤ ਫੜੇ ਜਾਣ।
ਅਕਾਲੀ ਦਲ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦਾ ਐਲਾਨ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੀ 77 ਮੈਂਬਰੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਦਾ ਐਲਾਨ ਕੀਤਾ ਹੈ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਐਲਾਨੀ ਗਈ ਕਮੇਟੀ ਵਿੱਚ ਬੀਬੀ ਸਤਵਿੰਦਰ ਕੌਰ ਧਾਲੀਵਾਲ, ਵਨਿੰਦਰ ਕੌਰ ਲੂੰਬਾ, ਬ੍ਰਿਜ ਭੁਪਿੰਦਰ ਸਿੰਘ ਕੰਗ ਲਾਲੀ, ਨੁਸਰਤ ਇਕਰਾਮ ਖਾਂ, ਡਾ. ਦਲਬੀਰ ਸਿੰਘ ਵੇਰਕਾ, ਹਰੀ ਸਿੰਘ ਪ੍ਰੀਤ ਟਰੈਕਟਰਜ਼ ਨਾਭਾ, ਭਾਈ ਰਾਮ ਸਿੰਘ, ਜਗਜੀਤ ਸਿੰਘ ਤਲਵੰਡੀ, ਗੁਲਜ਼ਾਰ ਸਿੰਘ ਦਿੜ੍ਹਬਾ, ਡਾ. ਨਿਸ਼ਾਨ ਸਿੰਘ ਬੁਢਲਾਡਾ, ਜਸਪਾਲ ਸਿੰਘ ਗਿਆਸਪੁਰਾ, ਗੁਰਮੀਤ ਸਿੰਘ ਕੁਲਾਰ, ਰਵਿੰਦਰ ਸਿੰਘ ਚੀਮਾ ਸੁਨਾਮ, ਅਸ਼ੋਕ ਕੁਮਾਰ ਸ਼ਰਮਾ ਪਠਾਨਕੋਟ, ਰਵਿੰਦਰ ਸਿੰਘ ਬੱਬਲ ਫਿਰੋਜ਼ਪੁਰ, ਪ੍ਰਿਤਪਾਲ ਸਿੰਘ ਪਾਲੀ ਲੁਧਿਆਣਾ, ਡਾ. ਹਰਜਿੰਦਰ ਜੱਖੂ, ਪਰਮਜੀਤ ਸਿੰਘ ਖਾਲਸਾ ਬਰਨਾਲਾ, ਪਰਮਜੀਤ ਸਿੰਘ ਮੱਕੜ ਰੋਪੜ, ਜਥੇਦਾਰ ਮੋਹਣ ਸਿੰਘ ਢਾਹੇ ਅਨੰਦਪੁਰ ਸਾਹਿਬ, ਵਿਸ਼ਨੂੁੰ ਸ਼ਰਮਾ ਸਾਬਕਾ ਮੇਅਰ ਪਟਿਆਲਾ, ਸੁਰੇਸ਼ ਸਹਿਗਲ ਸਾਬਕਾ ਮੇਅਰ ਜਲੰਧਰ, ਗਿਆਨੀ ਨਰੰਜਣ ਸਿੰਘ ਭੁਟਾਲ ਲਹਿਰਾਗਾਗਾ, ਜਥੇਦਾਰ ਜਗੀਰ ਸਿੰਘ ਵਡਾਲਾ ਕਪੂਰਥਲਾ, ਤੇਜਾ ਸਿੰਘ ਕਮਾਲਪੁਰਾ, ਪ੍ਰੋ. ਮਨਜੀਤ ਸਿੰਘ ਜਲੰਧਰ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਗੁਰਇਕਬਾਲ ਸਿੰਘ ਮਾਹਲ ਕਾਦੀਆਂ, ਕਮਲਜੀਤ ਸਿੰਘ ਭਾਟੀਆ ਜਲੰਧਰ, ਗੁਰਵਿੰਦਰ ਸਿੰਘ ਸ਼ਾਮਪੁਰਾ, ਕਰਨਲ ਦਰਸ਼ਨ ਸਿੰਘ ਸਮਾਧਭਾਈ, ਅਮਰੀਕ ਸਿੰਘ ਖਲੀਲਪੁਰ, ਨਰਿੰਦਰ ਸਿੰਘ ਵਾੜਾ ਦੀਨਾਨਗਰ, ਸੁਖਬੀਰ ਸਿੰਘ ਵਾਹਲਾ ਬਟਾਲਾ, ਨਿਰਮਲ ਸਿੰਘ ਐੱਸ.ਐੱਸ ਲੁਧਿਆਣਾ, ਜਗਤਾਰ ਸਿੰਘ ਰਾਜੇਆਣਾ, ਇੰਦਰਜੀਤ ਸਿੰਘ ਰੰਧਾਵਾ ਡੇਰਾਬਾਬਾ ਨਾਨਕ, ਅਸ਼ੋਕ ਕੁਮਾਰ ਮੱਕੜ ਲੁਧਿਆਣਾ, ਸੁਰਜੀਤ ਸਿੰਘ, ਨਵਤੇਜ ਸਿੰਘ ਕੌਣੀ, ਜਗਰੂਪ ਸਿੰਘ ਸੰਗਤ ਬਠਿੰਡਾ, ਰਾਜਬੀਰ ਸਿੰਘ ਉਦੋਨੰਗਲ, ਰੁਪਿੰਦਰ ਸਿੰਘ ਸੰਧੂ ਸਾਬਕਾ ਚੇਅਰਮੈਨ ਬਰਨਾਲਾ, ਕਰਮਜੀਤ ਸਿੰਘ ਭਗੜਾਣਾ, ਸਤਪਾਲ ਸਿੰਗਲਾ ਲਹਿਰਾਗਾਗਾ, ਹਰਜੀਵਨਪਾਲ ਸਿੰਘ ਗਿੱਲ ਦੋਰਾਹਾ, ਗੁਰਪ੍ਰੀਤ ਸਿੰਘ ਚੀਮਾ ਦਸੂਹਾ, ਗੁਰਪ੍ਰੀਤ ਸਿੰਘ ਮਲੂਕਾ, ਡਾ. ਅਮਰਜੀਤ ਸਿੰਘ ਥਿੰਦ, ਸੱਜਣ ਸਿੰਘ ਚੀਮਾ ਸੁਲਤਾਨਪੁਰ ਲੋਧੀ, ਰਣਜੀਤ ਸਿੰਘ ਖੋਜੇਵਾਲ, ਮਦਨ ਲਾਲ ਬੱਗਾ, ਲਖਬੀਰ ਸਿੰਘ ਲੌਟ, ਜਥੇਦਾਰ ਸੰਤੋਖ ਸਿੰਘ ਮੱਲਾ ਬੰਗਾ, ਮਾਸਟਰ ਬਲਵਿੰਦਰ ਸਿੰਘ ਗੋਰਾਇਆ ਜਲਾਲਾਬਾਦ, ਜਰਨੈਲ ਸਿੰਘ ਡੋਗਰਾਂਵਾਲਾ, ਦਿਲਬਾਗ਼ ਹੁਸੈਨ ਜਲੰਧਰ, ਸੁਖਵਿੰਦਰਪਾਲ ਸਿੰਘ ਮਿੰਟਾ ਪਟਿਆਲਾ, ਇਕਬਾਲ ਸਿੰਘ ਚੰਨੀ ਖੰਨਾ, ਬਲਦੇਵ ਸਿੰਘ ਕੈਮਪੁਰ ਹਰਿਆਣਾ, ਦਵਿੰਦਰ ਸਿੰਘ ਬੱਬਲ ਜਲਾਲਾਬਾਦ, ਕੰਵਲਜੀਤ ਸਿੰਘ ਅਜਰਾਣਾ ਹਰਿਆਣਾ, ਪਰਮਜੀਤ ਸਿੰਘ ਲੱਖੇਵਾਲ ਚਮਕੌਰ ਸਾਹਿਬ, ਸੁਖਬੀਰ ਸਿੰਘ ਮਾਂਡੀ ਹਰਿਆਣਾ, ਸੰਤ ਸਿੰਘ ਕੰਧਾਰੀ, ਸੁਖਦੇਵ ਸਿੰਘ, ਸੰਦੀਪ ਗਲਹੋਤਰਾ, ਹਰਜਿੰਦਰ ਸਿੰਘ, ਹਰਦਲਬੀਰ ਸਿੰਘ ਸ਼ਾਹ, ਸੁੱਚਾ ਸਿੰਘ, ਮੋਹਣ ਸਿੰਘ, ਗੁਰਲਾਲ ਸਿੰਘ, ਇੰਦਰ ਸੇਖੜੀ, ਪ੍ਰੀਤਮ ਸਿੰਘ, ਕੀਮਤੀ ਭਗਤ, ਮਹਿੰਦਰ ਕੁਮਾਰ ਪੱਪੂ, ਸਤੀਸ਼ ਮਲਹੋਤਰਾ ਅਤੇ ਸੰਪੂਰਨ ਸਿੰਘ ਵੀ ਕਮੇਟੀ ’ਚ ਸ਼ਾਮਲ ਹਨ।