ਪੱਤਰ ਪ੍ਰੇਰਕ
ਬੰਗਾ, 10 ਅਗਸਤ
ਘਰ ਦੀ ਗ਼ਰੀਬੀ ਦੂਰ ਕਰਨ ਲਈ ਡੇਢ ਸਾਲ ਪਹਿਲਾਂ ਕੁਵੈਤ ਗਏ ਪਿੰਡ ਕਟਾਰੀਆਂ ਵਾਸੀ ਸੁਖਵਿੰਦਰ ਦੀ ਕਮਾਈ ਦੀ ਥਾਂ ਉਸ ਦੀ ਲਾਸ਼ ਪਰਤੀ ਹੈ। ਅੱਜ ਜਦੋਂ ਉਸ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਤਾਂ ਮਾਹੌਲ ਗ਼ਮਗੀਨ ਹੋ ਗਿਆ। ਉਸ ਦੀ ਚਿਖ਼ਾ ਨੂੰ ਚਾਰ ਸਾਲ ਦੇ ਪੁੱਤਰ ਨੇ ਅਗਨੀ ਦਿਖਾਈ। ਉਸ ਦੇ ਬਿਰਧ ਮਾਪਿਆਂ ਨੇ ਦੱਸਿਆ ਕਿ ਉੱਥੇ ਉਸ ਨੂੰ ਦੇਰ ਨਾਲ ਕੰਮ ਮਿਲਿਆ ਤੇ ਅਜੇ ਕਰਜ਼ੇ ਦੀਆਂ ਦੋ ਚਾਰ ਕਿਸ਼ਤਾਂ ਹੀ ਲਾਹੀਆਂ ਸਨ ਕਿ ਦਿਲ ਦੀ ਬਿਮਾਰੀ ਨੇ ਉਸ ਦੀ ਜਾਨ ਲੈ ਲਈ। ਉਸ ਦੇ ਪਿਤਾ ਚਰਨ ਦਾਸ ਤੇ ਮਾਤਾ ਹਰਬੰਸ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਆਰਥਿਕ ਹਾਲਤ ਠੀਕ ਨਹੀਂ ਸੀ। ਮ੍ਰਿਤਕ ਆਪਣੇ ਪਿੱਛੇ ਬਿਰਧ ਮਾਤਾ ਪਿਤਾ, ਪਤਨੀ ਅਤੇ ਧੀ ਪੁੱਤਰ ਛੱਡ ਗਿਆ।