ਗੁਰਬਖ਼ਸ਼ਪੁਰੀ
ਤਰਨ ਤਾਰਨ, 7 ਸਤੰਬਰ
ਹਰੀਕੇ ਹੈੱਡ ਵਰਕਸ ਨਜ਼ਦੀਕ ਬੰਗਾਲੀ ਵਾਲਾ ਪੁੱਲ ‘ਤੇ ਰਾਜਸਥਾਨ ਫੀਡਰ ਨਹਿਰ ‘ਚ ਵਿਆਹੁਤਾ ਨੇ ਆਪਣੇ 2 ਬੱਚਿਆਂ ਸਮੇਤ ਛਾਲ ਮਾਰ ਦਿੱਤੀ। ਗੁਰਜਿੰਦਰ ਕੌਰ ਵਾਸੀ ਬੈਂਕਾਂ ਜ਼ਿਲ੍ਹਾ ਤਰਨਤਾਰਨ ਨੇ ਆਪਣੇ 5 ਸਾਲ ਪੁੱਤਰ ਤੇ 8 ਸਾਲ ਦੀ ਧੀ ਸਣੇ ਅੱਜ ਸਵੇਰੇ ਛਾਲ ਮਾਰ ਦਿੱਤੀ। ਨਹਿਰ ’ਤੇ ਮਛੇਰਿਆਂ ਨੇ ਤੁਰੰਤ ਧੀ ਨੂੰ ਤਾਂ ਬਚਾਅ ਲਿਆ। ਐੱਸਪੀ(ਜਾਂਚ) ਵਿਸ਼ਵਜੀਤ ਸਿੰਘ ਨੇ ਕਿਹਾ ਕਿ ਲੜਕੇ ਦੀ ਲਾਸ਼ ਮਿਲ ਗਈ ਪਰ ਔਰਤ ਤੇਜ਼ ਵਹਾਅ ‘ਚ ਰੁੜ੍ਹ ਗਈ।