ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 5 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਦੇ ਨਤੀਜਿਆਂ ਸਬੰਧੀ ਜਾਰੀ ਮੈਰਿਟ ਸੂਚੀ ਮੁਤਾਬਕ ਜ਼ਿਲ੍ਹਾ ਪੱਧਰੀ ਸੂਚੀ ਵਿੱਚ ਇਸ ਵਾਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਪਹਿਲੇ ਸਥਾਨ ’ਤੇ ਰਿਹਾ, ਜੋ ਬਾਰ੍ਹਵੀਂ ਦੇ ਨਤੀਜਿਆਂ ਵਿੱਚ ਸਭ ਤੋਂ ਫਾਡੀ ਸੀ। ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਲ੍ਹਾ ਸੰਗਰੂਰ 14ਵੇਂ (98.94 ਫੀਸਦੀ ਪਾਸ ਪ੍ਰਤੀਸ਼ਤਤਾ) ਸਥਾਨ ’ਤੇ, ਜਦੋਂਕਿ ਨਵੇਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਜ਼ਿਲ੍ਹਾ ਰੂਪਨਗਰ ਛੇਵੇਂ ਅਤੇ ਪਹਿਲੇ ਸਿੱਖਿਆ ਮੰਤਰੀ ਮੀਤ ਹੇਅਰ ਦਾ ਜ਼ਿਲ੍ਹਾ ਬਰਨਾਲਾ ਸੱਤਵੇਂ ਸਥਾਨ ਹੈ। ਇਸ ਤੋਂ ਬਾਅਦ ਕ੍ਰਮਵਾਰ ਪਠਾਨਕੋਟ (98.48 ਫੀਸਦੀ), ਐੱਸਬੀਐੱਸ ਨਗਰ (99.42), ਹੁਸ਼ਿਆਰਪੁਰ (99.41), ਅੰਮ੍ਰਿਤਸਰ (99.30), ਰੂਪਨਗਰ (99.23) ਦਾ ਨੰਬਰ ਆਉਂਦਾ ਹੈ। ਬਰਨਾਲਾ ਤੇ ਮਾਲੇਰਕੋਟਲਾ ਸੱਤਵੇਂ ਸਥਾਨ ’ਤੇ ਰਹੇ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਲ੍ਹਾ ਪਟਿਆਲਾ 19ਵੇਂ ਸਥਾਨ ’ਤੇ ਰਹੇ। 98.65 ਫੀਸਦੀ ਪਾਸ ਪ੍ਰਤੀਸ਼ਤਤਾ ਨਾਲ ਫਿਰੋਜ਼ਪੁਰ ਸਭ ਤੋਂ ਫਾਡੀ (20ਵੇਂ) ਰਿਹਾ।