ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 10 ਨਵੰਬਰ
ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਘਿਰਾਓ ਦੀ ਯੋਜਨਾਬੰਦੀ ਕੀਤੀ ਹੋਈ ਸੀ ਪ੍ਰੰਤੂ ਦੌਰਾ ਰੱਦ ਹੋਣ ਕਰਕੇ ਹੁਣ 16 ਨਵੰਬਰ ਨੂੰ ਬੇਰੁਜ਼ਗਾਰ ਉਨ੍ਹਾਂ ਦਾ ਘਿਰਾਓ ਕਰਨਗੇ। ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਲਖਵੀਰ ਸਿੰਘ ਬੀਹਲਾ ਆਦਿ ਨੇ ਦੱਸਿਆ ਕਿ ਕੇਜਰੀਵਾਲ ਦੇ ਘਿਰਾਓ ਲਈ ਵੱਖ ਵੱਖ ਥਾਵਾਂ ਉੱਤੇ ਟੀਮਾਂ ਤਾਇਨਾਤ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਬੇਰੁਜ਼ਗਾਰ ਸਾਂਝਾ ਮੋਰਚਾ ਆਉਂਦੀ 16 ਨਵੰਬਰ ਨੂੰ ਕੇਜਰੀਵਾਲ ਦੇ ਸਥਾਨਕ ਰੋਡ ਸ਼ੋਅ ਮੌਕੇ ਰੋਸ ਪ੍ਰਦਰਸ਼ਨ ਕਰੇਗਾ। ਇਸ ਮੌਕੇ ਬਾਜ਼ ਸਿੰਘ, ਸੋਨੂੰ ਅਤੇ ਨਿਰਮਲ ਸਿੰਘ ਆਦਿ ਹਾਜ਼ਰ ਸਨ।