ਪੱਤਰ ਪ੍ਰੇਰਕ
ਤਰਨ ਤਾਰਨ, 13 ਜੂਨ
ਨੌਸ਼ਹਿਰਾ ਪੰਨੂਆਂ ਵਾਸੀ ਇੱਕ ਨੌਜਵਾਨ ਨੇ ਬੀਤੀ ਸ਼ਾਮ ਪਿੰਡ ਦੇ ਹੀ ਨਵਵਿਆਹੁਤਾ ਜੋੜੇ ’ਤੇ ਸਾਥੀਆਂ ਸਣੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਅਵਤਾਰ ਸਿੰਘ ਚੋਹਲਾ ਸਾਹਿਬ ਦੀ ਲੜਕੀ ਕਮਲਜੀਤ ਕੌਰ ਨਾਲ ਸ਼ੁੱਕਰਵਾਰ ਨੂੰ ਸ਼ਾਦੀ ਕਰਵਾ ਕੇ ਲਾੜੀ ਤੇ ਆਪਣੇ ਪਰਿਵਾਰ ਦੇ ਜੀਆਂ ਸਣੇ ਘਰ ਵਾਪਸ ਆ ਰਿਹਾ ਸੀ| ਉਨ੍ਹਾਂ ਦੀ ਕਾਰ ਜਿਵੇਂ ਹੀ ਨੌਸ਼ਹਿਰਾ ਪੰਨੂਆਂ ਦੇ ਅੱਡੇ ’ਤੇ ਪਹੁੰਚੀ ਤਾਂ ਪਿੰਡ ਦੇ ਸਰਪੰਚ ਦੇ ਲੜਕੇ ਗੁਰਲਾਲ ਸਿੰਘ ਨੇ ਸਾਥੀਆਂ ਸਣੇ ਕਾਰ ’ਤੇ ਬੇਸ ਬੱਲੇ ਅਤੇ ਪਿਸਤੌਲ ਨਾਲ ਹਮਲਾ ਕਰ ਦਿੱਤਾ| ਇਸ ਦੌਰਾਨ ਅਵਤਾਰ ਸਿੰਘ ਅਤੇ ਉਸ ਦੀ ਪਤਨੀ ਦੋਵੇਂ ਜਣੇ ਜ਼ਖ਼ਮੀ ਹੋ ਗਏ| ਸਰਹਾਲੀ ਪੁਲੀਸ ਨੇ ਗੁਰਲਾਲ, ਉਸ ਦੇ ਸਾਥੀ ਦਮਨ ਤੇ ਇਕ ਹੋਰ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ|