ਪੱਤਰ ਪ੍ਰੇਰਕ
ਨੰਗਲ, 26 ਜੁਲਾਈ
ਅੱਜ ਸਵੇਰੇ ਨੰਗਲ ਰੇਲਵੇ ਸਟੇਸ਼ਨ ’ਤੇ ਪੈਦਲ ਪੁਲ ਬਣਾਉਣ ਲਈ ਕੰਮ ’ਤੇ ਲੱਗੀ ਹੋਈ ਇਕ ਕਰੇਨ ਦਾ ਬੂਮ ਅਚਾਨਕ ਟੁੱਟ ਕੇ ਪਟੜੀ ਦੀਆਂ ਹਾਈ ਵੋਲਟੇਜ਼ ਤਾਰਾਂ ਉਪਰ ਜਾ ਡਿੱਗਾ। ਜਿਸਦੇ ਚੱਲਦਿਆਂ ਇਥੇ ਹਫਰਾ ਤਫਰੀ ਫੈਲ ਗਈ। ਮੌਕਾ ਸੰਭਾਲਣ ਲਈ ਰੋਪੜ ਤੋਂ ਵਿਸ਼ੇਸ਼ ਟੀਮ ਮਗਾਵਾਈ ਗਈ। ਸਟੇਸ਼ਨ ਸੁਪਰਡੈਂਟ ਅਭਿਹਰਨ ਸਿੰਘ ਨੇ ਦੱਸਿਆ ਕਿ ਦੁਰਘਟਨਾ ਵਿੱਚ ਕਿਸੇ ਵੀ ਪ੍ਰਕਾਰ ਦਾ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਰੇਲਵੇ ਦੇ ਚਾਰ ਟ੍ਰੈਕ ਚੱਲ ਰਹੇ ਹਨ। ਗੱਡੀਆਂ ਨੂੰ ਆਣ ਜਾਣ ਵਿੱਚ ਕੋਈ ਵੀ ਪ੍ਰੇਸ਼ਾਨੀ ਨਹੀਂ ਹੈ।