ਰੂਪਨਗਰ (ਪੱਤਰ ਪ੍ਰੇਰਕ):
ਪਿੰਡ ਸੈਂਫਲਪੁਰ ਦੀ ਬਰਸਾਤੀ ਨਦੀ ਵਿੱਚ ਰੁੜ੍ਹ ਗਈ, ਜਿਸ ਕਾਰਨ ਕਾਰ ਚਾਲਕ ਦੀ ਡੁੱਬਣ ਕਾਰਨ ਮੌਤ ਹੋ ਗਈ। ਸਰੂਪ ਸਿੰਘ (45) ਪੁੱਤਰ ਅਜੈਬ ਸਿੰਘ ਵਾਸੀ ਲਖਮੀਪੁਰ ਬੀਤੀ ਸ਼ਾਮ ਆਪਣੀ ਸਵਿੱਫਟ ਕਾਰ ’ਤੇ ਸੈਂਫਲਪੁਰ ਪਿੰਡ ਤੋਂ ਲਖਮੀਪੁਰ ਵੱਲ ਜਾ ਰਿਹਾ ਸੀ, ਜਦੋਂ ਉਹ ਸੈਂਫਲਪੁਰ ਦੀ ਨਦੀ ’ਤੇ ਬਣਿਆ ਕਾਜ਼ਵੇਅ ਪਾਰ ਕਰਨ ਲੱਗਿਆ ਤਾਂ ਨਦੀ ਵਿੱਚ ਅਚਾਨਕ ਆਏ ਬਰਸਾਤੀ ਪਾਣੀ ਕਾਰਨ ਉਹ ਕਾਰ ਸਮੇਤ ਪਾਣੀ ਵਿੱਚ ਰੁੜ੍ਹ ਗਿਆ ਤੇ ਨਦੀ ਦੇ ਪਾਣੀ ਵਿੱਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।