ਪੱਤਰ ਪ੍ਰੇਰਕ
ਧਨੌਲਾ, 14 ਅਕਤੂਬਰ
ਥਾਣਾ ਧਨੌਲਾ ਅਧੀਨ ਪੈਂਦੇ ਪਿੰਡ ਉਪਲੀ ਵਿਖੇ ਖੇਤਾਂ ਵਿੱਚ ਮੋਟਰ ਦੇ ਕੋਠੇ ਅੰਦਰੋਂ 19 ਸਾਲਾ ਨੌਜਵਾਨ ਦੀ ਗਲ ਵੱਢੀ ਹੋਈ ਲਾਸ਼ ਮਿਲਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਘਟਨਾ ਨਾਲ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਪਿੰਡ ਉੱਪਲੀ ਨਿਵਾਸੀ ਨੌਜਵਾਨ ਰਣਜੀਤ ਸਿੰਘ ਉਰਫ ਰੱਘੂ (19) ਪੁੱਤਰ ਅਜੈਬ ਸਿੰਘ ਉਰਫ ਬੋਘਾ ਪਿਛਲੀ 2 ਅਕਤੂਬਰ ਤੋਂ ਲਾਪਤਾ ਸੀ, ਜਿਸ ਦੀ ਪਰਿਵਾਰਕ ਮੈਂਬਰਾਂ ਵੱਲੋਂ ਭਾਲ ਜਾਰੀ ਸੀ। ਅੱਜ ਦੇਰ ਸ਼ਾਮ ਖੇਤ ਵਿਚ ਪਾਣੀ ਲਾਉਣ ਲਈ ਗਏ ਪਰਵਾਸੀ ਮਜ਼ਦੂਰ ਨੂੰ ਮੋਟਰ ਵਾਲੀ ਕੋਠੀ ਵਿੱਚੋਂ ਬਦਬੂ ਆਉਣ ਮਗਰੋਂ ਇਕੱਠੇ ਹੋਏ ਵਿਅਕਤੀਆਂ ਨੇ ਦੇਖਿਆ ਇਕ ਗਲਿਆ ਧੜ ਸਿਰ ਤੋਂ ਅਲੱਗ ਪਿਆ ਹੈ। ਨੌਜਵਾਨ ਦੀ ਸ਼ਨਾਖਤ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਕਮੀਜ ਤੋਂ ਕੀਤੀ ਗਈ ਜਿਸ ਮਗਰੋਂ ਪਿੰਡ ਵਾਸੀਆਂ ਨੇ ਪੁਲੀਸ ਨੂੰ ਸੁਚਿਤ ਕੀਤਾ।