ਰਿਚਮੰਡ, 19 ਜੁਲਾਈ
ਵਰਜੀਨੀਆ ਦੇ ਗਵਰਨਰ ਗਲੇਨ ਯੰਗਕਿਨ ਨੇ ਭਾਰਤੀ-ਅਮਰੀਕੀ ਡਾਕਟਰ ਬਿਮਲਜੀਤ ਸਿੰਘ ਸੰਧੂ ਨੂੰ ਸਿਹਤ ਖੇਤਰ ਵਿੱਚ ਮਹੱਤਵਪੂਰਨ ਪ੍ਰਸ਼ਾਸਨਿਕ ਅਹੁਦੇ ਲਈ ਨਿਯੁਕਤ ਕੀਤਾ ਹੈ। ਸ੍ਰੀ ਸੰਧੂ ਨੇ ਵਰਜੀਨੀਆ ਕਾਮਨਵੈਲਥ ਯੂਨੀਵਰਸਿਟੀ ਹੈਲਥ ਸਿਸਟਮ ਅਥਾਰਿਟੀ ਦੇ ਬੋਰਡ ਮੈਂਬਰ ਵਜੋਂ ਸਹੁੰ ਚੁੱਕੀ। ਫਰੀਦਕੋਟ ਜ਼ਿਲ੍ਹੇ ਦੇ ਵਾਸੀ ਸ੍ਰੀ ਸੰਧੂ ਸਾਲ 2004 ਵਿੱਚ ਅਮਰੀਕਾ ਆਏ ਸਨ। ਵਰਜੀਨੀਆ ਕਾਮਨਵੈਲਥ ਯੂਨੀਵਰਸਿਟੀ ਹੈਲਥ ਸਿਸਟਮ ਅਥਾਰਿਟੀ ਸਿਹਤ ਪ੍ਰਣਾਲੀ, ਮੈਡੀਕਲ ਸਕੂਲ, ਨਰਸਿੰਗ ਸਕੂਲ ਅਤੇ ਫਾਰਮੇਸੀ ਸਕੂਲ ਦੇ ਸਮੁੱਚੇ ਸੰਚਾਲਨ ਦੀ ਨਿਗਰਾਨੀ ਕਰਨ ਲਈ ਜ਼ਿੰਮੇਵਾਰ ਹੈ। ਰਿਚਮੰਡ ’ਚ ਹਲਫ਼ਦਾਰੀ ਸਮਾਗਮ ਮਗਰੋਂ ਸੰਧੂ ਨੇ ਕਿਹਾ ਕਿ ਇਹ ਵੱਡੀ ਜ਼ਿੰਮੇਵਾਰੀ ਹੈ ਅਤੇ ਉਨ੍ਹਾਂ ਦਾ ਧਿਆਨ ਵਰਜੀਨੀਆ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਵੱਲ ਰਹੇਗਾ। -ਪੀਟੀਆਈ