ਜੋਗਿੰਦਰ ਸਿੰਘ ਓਬਰਾਏ
ਖੰਨਾ, 7 ਅਕਤੂਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਡੇਢ ਮਹੀਨੇ ਤੋਂ ਲਗਾਤਾਰ ਰੇਲਵੇ ਟਰੈਕਾਂ/ਪਲੇਟਫਾਰਮਾਂ ’ਤੇ ਧਰਨਾ ਦੇ ਰਹੇ ਕਿਸਾਨਾਂ ਵੱਲੋਂ ਆਪਣਾ ਧਰਨਾ ਪਲੇਟਫਾਰਮਾਂ ਤੋਂ ਚੁੱਕ ਦੇ ਰੇਲਵੇ ਸਟੇਸ਼ਨ ਦੇ ਬਾਹਰ ਲਾਇਆ ਗਿਆ। ਐੱਸਐੱਸਪੀ ਹਰਪ੍ਰੀਤ ਸਿੰਘ ਨੇ ਪਲੇਟਫਾਰਮ ਦਾ ਦੌਰਾ ਕੀਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਅਤੇ ਗੁਰਦੀਪ ਸਿੰਘ ਭੱਟੀ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ, ਕਿਸਾਨ ਆਪਣੇ ਸੰਘਰਸ਼ ‘ਤੇ ਡੱਟੇ ਰਹਿਣਗੇ। ਇਸ ਮੌਕੇ ਯੂਨੀਅਨ ਦੇ ਕਸ਼ਮੀਰਾ ਸਿੰਘ ਮਾਜਰਾ, ਹਰਮਿੰਦਰ ਸਿੰਘ ਰਹੌਣ, ਹਰਮੇਸ਼ ਸਿੰਘ ਮਾਜਰਾ, ਜਸਬੀਰ ਸਿੰਘ ਮੁਸਤਫਾਬਾਦ, ਹਵਾ ਸਿੰਘ, ਕੁਲਵੰਤ ਸਿੰਘ ਮਾਜਰਾ, ਬਲਦੇਵ ਸਿੰਘ ਜਲਣਪੁਰ, ਰਣਧੀਰ ਸਿੰਘ ਗੋਗੀ ਫੈਜ਼ਗੜ੍ਹ, ਹਰਜਿੰਦਰ ਸਿੰਘ ਰਹੌਣ, ਲਛਮਣ ਸਿੰਘ ਗਰੇਵਾਲ, ਸੁਖਮਨਜੀਤ ਸਿੰਘ ਬੁਡਗੁਜਰਾਂ, ਜਸਵਿੰਦਰ ਸਿੰਘ ਬਿਲਿੰਗ, ਜੀਤ ਸਿੰਘ ਪੰਜਰੁੱਖਾ, ਪ੍ਰਦੀਪ ਸਿੰਘ ਕੋਟ, ਗੁਰਨਾਮ ਸਿੰਘ ਲਸੋਈ, ਬਲਵੀਰ ਸਿੰਘ ਸੁਹਾਵੀ, ਚਰਨਜੀਤ ਸਿੰਘ ਸੇਹ, ਸਰੂਪ ਸਿੰਘ ਖੰਨਾ, ਜਗਜੀਤ ਸਿੰਘ ਭੁਮੱਦੀ ਤੇ ਗੁਰਦੀਪ ਸਿੰਘ ਗਿੱਲ ਹਾਜ਼ਰ ਸਨ।