ਪੱਤਰ ਪ੍ਰੇਰਕ
ਮਾਨਸਾ, 21 ਸਤੰਬਰ
ਸਥਾਨਕ ਰੇਲਵੇ ਸਟੇਸ਼ਨ ਤੋਂ ਅੱਜ ਕੁੱਲ ਹਿੰਦ ਕਿਸਾਨ ਮਹਾਂ ਸਭਾ ਦੇ ਸੂਬਾ ਜਰਨਲ ਸਕੱਤਰ ਗੁਰਨਾਮ ਸਿੰਘ ਭੀਖੀ, ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਦੀ ਅਗਵਾਈ ਵਿੱਚ ਅੱਜ 50 ਮੈਂਬਰੀ ਜਥਾ ਸਭਾ ਦੇ ਬਿਹਾਰ ਵਿਚ 22 ਤੋਂ 24 ਸਤੰਬਰ ਤੱਕ ਬਿਕਰਮਗੰਜ (ਬਿਹਾਰ) ਵਿਚ ਹੋਣ ਵਾਲੇ ਇਜਲਾਸ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਇਸ ਕੇਂਦਰੀ ਇਜਲਾਸ ’ਚ ਹਿੱਸਾ ਲੈਣ ਲਈ 20 ਸੂਬਿਆਂ ਤੋਂ 1000 ਡੈਲੀਗੇਟ ਪਹੁੰਚਣਗੇ ਤੇ ਪੰਜਾਬ ਤੋਂ 100 ਡੈਲੀਗੇਟ ਸ਼ਾਮਲ ਹੋ ਰਹੇ ਹਨ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਕੌਮੀ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਕੇਂਦਰੀ ਇਜਲਾਸ ਦੌਰਾਨ ਪੰਜਾਬ ਦੇ ਪਾਣੀਆਂ ਦਾ ਮੁੱਦਾ, ਹਰ ਫ਼ਸਲ ’ਤੇ ਐੱਮਐੱਸਪੀ ਲਾਗੂ ਕਰਾਉਣ, ਲਾਵਾਰਿਸ ਪਸ਼ੂਆਂ ਦੇ ਸਥਾਈ ਹੱਲ ਅਤੇ ਜ਼ਮੀਨੀ ਵੰਡ ਵਰਗੇ ਮਸਲੇ ਉਭਾਰੇ ਜਾਣਗੇ।