ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਫਰਵਰੀ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਭਲਕੇ 11 ਜ਼ਿਲ੍ਹਿਆਂ ਵਿਚ 31 ਥਾਵਾਂ ’ਤੇ ਅਤੇ ਰੇਲ ਪਟੜੀਆਂ ’ਤੇ ਧਰਨੇ ਦੇਣ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾਂ, ਗੁਰਬਚਨ ਸਿੰਘ ਚੱਬਾ ਤੇ ਹਰਪ੍ਰੀਤ ਸਿੰਘ ਸਿੱਧਵਾਂ ਨੇ ਸਾਂਝੇ ਬਿਆਨ ਵਿਚ ਦੱਸਿਆ ਕਿ ਭਲਕੇ 18 ਫਰਵਰੀ ਨੂੰ 11 ਜ਼ਿਲ੍ਹਿਆਂ ਵਿਚ 31 ਥਾਵਾਂ ’ਤੇ ਰੇਲ ਪਟੜੀਆਂ ’ਤੇ ਧਰਨਾ ਦੇ ਕੇ ਰੇਲਾਂ ਰੋਕੀਆਂ ਜਾਣਗੀਆਂ। ਅੰਮ੍ਰਿਤਸਰ-ਦਿੱਲੀ ਰੇਲ ਮਾਰਗ ’ਤੇ ਵੱਲਾ ਸਬਜ਼ੀ ਮੰਡੀ, ਜੰਡਿਆਲਾ ਗੁਰੂ, ਬਿਆਸ, ਅੰਮ੍ਰਿਤਸਰ-ਜੰਮੂ ਰੇਲ ਮਾਰਗ ’ਤੇ ਅਜੈਬਵਾਲੀ, ਪਿੰਡ ਝੰਡੇ ਅਤੇ ਜੈਂਤੀਪੁਰ ਵਿਚ। ਅੰਮ੍ਰਿਤਸਰ-ਡੇਰਾ ਬਾਬਾ ਨਾਨਕ ਰੇਲ ਮਾਰਗ ’ਤੇ, ਮਜੀਠਾ ਤੇ ਜਹਾਂਗੀਰ ਵਿਚ, ਅੰਮ੍ਰਿਤਸਰ-ਤਰਨ ਤਾਰਨ ਰੇਲ ਮਾਰਗ ’ਤੇ, ਸੰਗਰਾਣਾ ਸਾਹਿਬ ਤੇ ਤਰਨ ਤਾਰਨ, ਖੇਮਕਰਨ-ਤਰਨ ਤਾਰਨ ਰੇਲ ਮਾਰਗ ’ਤੇ ਧਰਨੇ ਦਿੱਤੇ ਜਾਣਗੇ।