ਪੱਤਰ ਪ੍ਰੇਰਕ
ਨੂਰਪੁਰ ਬੇਦੀ, 14 ਜੁਲਾਈ
ਬਹੁ-ਚਰਚਿਤ ਡੇਰਾ ਭਨਿਆਰਾ ਦੇ ਸਾਬਕਾ ਮੁਖੀ ਮਰਹੂਮ ਬਾਬਾ ਪਿਆਰਾ ਸਿੰਘ ਭਨਿਆਰਾ ਵਾਲਿਆਂ ਨੂੰ ਅਦਾਲਤ ਨੇ ਅੱਜ 20 ਸਾਲ ਬਾਅਦ ਬਰੀ ਕਰ ਦਿੱਤਾ। ਦੱਸਣਯੋਗ ਹੈ ਕਿ ਰੂਪਨਗਰ ਜ਼ਿਲ੍ਹੇ ਦੇ ਪੁਲੀਸ ਥਾਣਾ ਮੋਰਿੰਡਾ ਵਿੱਚ ਬਾਬਾ ਪਿਆਰਾ ਸਿੰਘ ਸਮੇਤ 13 ਜਣਿਆਂ ਖ਼ਿਲਾਫ਼ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਟ ਕਰਨ ਦਾ ਮਾਮਲਾ ਦਰਜ ਹੋਇਆ ਸੀ। 2013 ਵਿੱਚ ਅੰਬਾਲਾ ਦੀ ਇਕ ਅਦਾਲਤ ਵੱਲੋਂ ਡੇਰਾ ਭਨਿਆਰਾ ਦੇ ਮੁਖੀ ਬਾਬਾ ਪਿਆਰਾ ਸਿੰਘ ਸਮੇਤ ਕੁਝ ਹੋਰ ਵਿਅਕਤੀਆਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ ਬਾਬੇ ਨੇ ਬਾਅਦ ਵਿੱਚ ਐਡੀਸ਼ਨਲ ਸੈਸ਼ਨ ਜੱਜ ਅੰਬਾਲਾ ਦੀ ਅਦਾਲਤ ਵਿੱਚ ਅਪੀਲ ਪਾ ਦਿੱਤੀ ਸੀ। ਜੱਜ ਸੰਦੀਪ ਸਿੰਘ ਦੀ ਅਦਾਲਤ ਨੇ ਅੱਜ ਕੇਸ ਦਾ ਫ਼ੈਸਲਾ ਸੁਣਾਉਂਦਿਆਂ ਡੇਰਾ ਮੁਖੀ ਬਾਬਾ ਪਿਆਰਾ ਸਿੰਘ ਭਨਿਆਰਾ ਸਮੇਤ ਬਾਕੀ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ।