ਅਮਲੋਹ: ਹਲਕੇ ਦੇ ਵਿਧਾਇਕ ਰਣਦੀਪ ਸਿੰਘ ਨੇ ਅੱਜ ਬਲਾਕ ਸਮਿਤੀ ਅਮਲੋਹ ਦੇ ਦਫ਼ਤਰ ਵਿੱਚ ਬਲਾਕ ਦੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਿੱਤ ਕਮਿਸ਼ਨ ਦੀ ਗ੍ਰਾਂਟ ਦੀ ਦੂਸਰੀ ਕਿਸ਼ਤ ਦੇ 1 ਕਰੋੜ 42 ਲੱਖ 70 ਹਜ਼ਾਰ ਰੁਪਏ ਦੀ ਰਾਸ਼ੀ ਦੇ ਚੈੱਕ ਵੰਡਣ ਮੌਕੇ ਦੱਸਿਆ ਕਿ ਇਸ ਦੀ ਤੀਸਰੀ ਕਿਸ਼ਤ ਅਕਤੂਬਰ ਦੇ ਅਖ਼ੀਰ ਵਿਚ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ 2 ਕਰੋੜ 95 ਲੱਖ ਰੁਪਏ ਦੀ ਪਹਿਲੀ ਕਿਸ਼ਤ ਪੰਚਾਇਤਾਂ ਦੇ ਖਾਤਿਆਂ ’ਚ ਜਾ ਚੁੱਕੀ ਹੈ। -ਪੱਤਰ ਪ੍ਰੇਰਕ