ਬਟਾਲਾ: ਇਥੇ ਆਪਣੇ ਦੋਸਤ ਨਾਲ ਰਹਿ ਰਹੀ ਇੱਕ ਔਰਤ ਨੇ ਦੋ ਸਾਲਾ ਲੜਕੇ ਨੂੰ ਜ਼ਹਿਰ ਦੀਆਂ ਗੋਲੀਆਂ ਦੁੱਧ ਵਿੱਚ ਘੋਲ ਕੇ ਪਿਲਾ ਦਿੱਤੀਆਂ ਤੇ ਮਗਰੋਂ ਆਪ ਵੀ ਜ਼ਹਿਰ ਖਾ ਲਿਆ। ਮਾਂ ਅਤੇ ਬੱਚੇ ਦੀ ਹਾਲਤ ਖ਼ਰਾਬ ਹੋਣ ’ਤੇ ਦੋਵਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂਕਿ ਔਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਪਤਾ ਲੱਗਾ ਹੈ ਕਿ ਔਰਤ ਨੂੰ ਉਸ ਦਾ ਪਹਿਲਾ ਪਤੀ ਪ੍ਰੇਸ਼ਾਨ ਕਰਦਾ ਸੀ ਜਿਸ ਕਾਰਨ ਉਸ ਨੇ ਜ਼ਹਿਰ ਖਾਧਾ ਪਰ ਇਸ ਦੇ ਸਪਸ਼ਟ ਕਾਰਨ ਪਤਾ ਨਹੀਂ ਲਗ ਸਕੇ। -ਖੇਤਰੀ ਪ੍ਰਤੀਨਿਧ