ਟ੍ਰਿਬਿਊਨ ਨਿਊਜ਼ ਸਰਵਿਸ/ਖੇਤਰੀ ਪ੍ਰਤੀਨਿਧ
ਚੰਡੀਗੜ੍ਹ/ਐਸ.ਏ.ਐਸ.ਨਗਰ(ਮੁਹਾਲੀ), 23 ਅਗਸਤ
ਇਪਟਾ ਦੇ ਕੌਮੀ ਪ੍ਰਧਾਨ, ਨਾਟਕਕਾਰ, ਅਦਾਕਾਰ ਅਤੇ ਇਤਿਹਾਸਕਾਰ ਡਾ. ਰਣਬੀਰ ਸਿੰਘ ਦਾ 93 ਸਾਲ ਦੀ ਉਮਰ ਵਿਚ ਲੰਮੀ ਬਿਮਾਰੀ ਤੋਂ ਬਾਅਦ ਜੈਪੁਰ (ਰਾਜਸਥਾਨ) ਦੇ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਰਾਜਘਰਾਣੇ ਦੇ ਬੰਧਨ ਤੋੜ ਕੇ ਰੰਗਮੰਚ ਦੇ ਖੇਤਰ ਵਿਚ ਕਦਮ ਰੱਖਿਆ ਅਤੇ ‘ਪਾਸੇ’, ‘ਹਾਏ ਮੇਰਾ ਦਿਲ’, ‘ਸਰਾਏ ਕੀ ਮਾਲਕਿਨ’, ‘ਗੁਲਫ਼ਾਮ’, ‘ਮੁਖੌਟੋਂ ਕੀ ਜ਼ਿੰਦਗੀ’, ‘ਮਿਰਜ਼ਾ ਸਾਹਿਬ’, ‘ਅੰਮ੍ਰਿਤ ਜਲ’, ‘ਤਨਹਾਈ ਕੀ ਰਾਤ’, ‘ਰਾਮ ਲੀਲਾ’, ‘ਤੈਮੂਰ’, ‘ਪ੍ਰਾਰਥਨਾਚਿੱਤ’, ‘ਗਤਰੀ ਬਾਈ’, ‘ਪਰਦਾਫਾਸ਼’, ‘ਮੱਕੜ ਜਾਲ’ ਵਰਗੇ ਸਮਾਜਿਕ ਮਸਲੇ ਛੂੰਹਦੇ ਕਈ ਨਾਟਕ ਲਿਖੇ ਤੇ ਦੇਸ਼ ਭਰ ਵਿਚ ਇਨ੍ਹਾਂ ਨਾਟਕਾਂ ਦਾ ਮੰਚਨ ਵੀ ਕੀਤਾ। ਇਪਟਾ ਦੇ ਸੂਬਾਈ ਪ੍ਰਧਾਨ ਸੰਜੀਵਨ ਸਿੰਘ ਨੇ ਦੱਸਿਆ ਕਿ ਡਾ. ਰਣਬੀਰ ਸਿੰਘ ਆਪਣੇ ਆਖਰੀ ਸਾਹਾਂ ਤੱਕ ਇਪਟਾ ਦੀਆਂ ਦੇਸ਼ ਭਰ ਵਿਚ ਰੰਗਮੰਚੀ, ਸੱਭਿਆਚਾਰਕ ਤੇ ਸਮਾਜਿਕ ਗਤੀਵਿਧੀਆਂ ਵਿਚ ਸਰਗਰਮ ਰਹੇ।
ਇਪਟਾ ਦੇ ਸੂਬਾਈ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ, ਇਪਟਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਜਨਰਲ ਸਕੱਤਰ ਕਮਲ ਨੈਨ ਸਿੰਘ ਸੇਖੋਂ, ਜੇਸੀ ਪਰਿੰਦਾ, ਮੇਘ ਰਾਜ ਰੱਲਾ, ਦਲਬਾਰ ਸਿੰਘ ਚੱਠਾ ਸੇਖਵਾਂ, ਹਰਜੀਤ ਕੈਂਥ, ਡਾ. ਕੁਲਦੀਪ ਸਿੰਘ ਦੀਪ, ਨਰਿੰਦਰ ਪਾਲ ਨੀਨਾ, ਸੁਰਿੰਦਰ ਰਸੂਲਪੁਰ ਤੇ ਰਾਬਿੰਦਰ ਰੱਬੀ, ਵਿਭੂਤੀ ਨਰਾਇਣ ਰਾਇ, ਰਾਜੇਂਦਰ ਰਾਜਨ, ਰਾਜੇਂਦਰ ਸ਼ਰਮਾ, ਵਿਨੀਤ ਤਿਵਾੜੀ, ਰਾਕੇਸ਼ ਵੈਦ, ਸਵਰਨ ਸਿੰਘ ਵਿਰਕ, ਸੁਰਜੀਤ ਜੱਜ, ਡਾ. ਸਰਲਜੀਤ ਸਿੰਘ, ਡਾ. ਲਾਭ ਸਿੰਘ ਖੀਵਾ, ਰਮੇਸ਼ ਯਾਦਵ, ਡਾ. ਗੁਰਮੇਲ ਸਿੰਘ, ਜਸਪਾਲ ਮਾਨ ਖੇੜਾ, ਡਾ. ਕੁਲਦੀਪ ਸਿੰਘ ਦੀਪ, ਡਾ. ਗੁਲਜ਼ਾਰ ਪੰਧੇਰ, ਜਸਵੀਰ ਜੱਜ, ਡਾ. ਸੁਰਜੀਤ ਬਰਾੜ ਘੋਲੀਆ ਆਦਿ ਨੇ ਰਣਬੀਰ ਸਿੰਘ ਦੇ ਦੇਹਾਂਤ ’ਦੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਡਾ. ਤੇਜਵੰਤ ਸਿੰਘ ਗਿੱਲ ਅਤੇ ਜਨਰਲ ਸਕੱਤਰ ਸੁਖਦੇਵ ਸਿਾਂਘ ਸਿਰਸਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਡਾ. ਰਣਬੀਰ ਸਿੰਘ ਦੀ ਯਾਦ ਵਿੱਚ ਸਮਾਗਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਈ ਨਾਟਕ ਲਿਖੇ, ਖੇਡੇ ਅਤੇ ਬੀਆਰ ਚੋਪੜਾ ਨਾਲ ‘ਸ਼ੋਅਲੇ’ ਤੇ ‘ਚਾਂਦਨੀ ਚੌਕ’ ਆਦਿ ਫਿਲਮਾਂ ’ਚ ਕੰਮ ਕੀਤਾ। 1959 ਵਿੱਚ ਉਹ ਜੈਪੂਰ ਵਾਪਸ ਪਰਤ ਕੇ ਰੰਗਕਰਮੀ ਸਰਗਰਮੀਆਂ ਆਰੰਭ ਕੀਤੀਆਂ।