ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ ਸੰਵਿਧਾਨਕ ਮਾਹਿਰ ਸੰਜੇ ਹੈਗੜੇ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਤਿੰਨੋਂ ਖੇਤੀ ਬਿੱਲਾਂ ਬਾਰੇ ਦੇਸ਼ ਦੇ ਰਾਸ਼ਟਰਪਤੀ, ਕੇਂਦਰੀ ਵਜ਼ਾਰਤ ਮੁਤਾਬਿਕ ਹੀ ਫੈਸਲਾ ਲੈ ਸਕਦੇ ਹਨ। ‘ਪੰਜਾਬੀ ਟ੍ਰਿਬਿਊਨ’ ਨਾਲ ਗੱਲ ਕਰਦਿਆਂ ਸੰਜੈ ਹੈਗੜੇ ਨੇ ਕਿਹਾ ਕਿ ਜੇਕਰ ਕੇਂਦਰੀ ਵਜ਼ਾਰਤ ਇਨ੍ਹਾਂ ਬਿੱਲਾਂ ਨੂੰ ਵਾਪਸ ਭੇਜਣ ਲਈ ਕਹੇ ਤਾਂ ਵਾਪਸ ਭੇਜੇ ਜਾ ਸਕਦੇ ਹਨ ਅਤੇ ਜੇਕਰ ਸੁਪਰੀਮ ਕੋਰਟ ਦੀ ਰਾਇ ਲੈਣ ਦੀ ਸਿਫਾਰਸ਼ ਕਰੇ ਤਾਂ ਬਿੱਲ ਸੁਪਰੀਮ ਕੋਰਟ ਦੀ ਰਾਇ ਲੈਣ ਲਈ ਭੇਜ ਸਕਦੇ ਹਨ। ਰਾਸ਼ਟਰਪਤੀ ਕੋਲ ਖੁਦ ਕੋਈ ਅਧਿਕਾਰ ਨਹੀਂ ਹੈ।