ਰਵੇਲ ਸਿੰਘ ਭਿੰਡਰ
ਪਟਿਆਲਾ, 25 ਨਵੰਬਰ
ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਦਾ ਵਫ਼ਦ ਯੂਨੀਵਰਸਿਟੀ ਦ ਤਾਜ਼ਾ ਹਾਲਾਤ ਅਤੇ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਅੱਜ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਨਿਵਾਸ ’ਤੇ ਮਿਲਿਆ। ਪੂਟਾ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿਓਲ ਨੇ ਅੱਜ ਇਥੇ ਦੱਸਿਆ ਕਿ ਪੂਟਾ ਵੱਲੋਂ ਯੂਨੀਵਰਸਿਟੀ ਦੀ ਵਿੱਤੀ ਸਥਿਤੀ ਅਤੇ ਵਿੱਤੀ ਘਾਟੇ ਦੇ ਕਾਰਨ ਸਬੰਧੀ ਮੰਤਰੀ ਨਾਲ ਚਰਚਾ ਕੀਤੀ ਗਈ। ਪੂਟਾ ਸਕੱਤਰ ਡਾ. ਅਵਨੀਤਪਾਲ ਸਿੰਘ ਨੇ ਯੂਨੀਵਰਸਿਟੀ ਕੈਂਪਸ, ਰੀਜਨਲ ਸੈਂਟਰ, ਨੇਬਰਹੁੱਡ ਕੈਂਪਸ ਅਤੇ ਕਾਂਸਟੀਚੂਐਂਟ ਕਾਲਜਾਂ ਵਿੱਚ ਅਧਿਆਪਨ ਅਮਲੇ ਦੀਆਂ ਆਸਾਮੀਆਂ ਸਬੰਧੀ ਦੱਸਿਆ। ਪੂਟਾ ਵੱਲੋਂ ਯੂਨੀਵਰਸਿਟੀ ਦੇ ਵਿੱਤੀ ਸੰਕਟ ਦਾ ਪੱਕਾ ਹੱਲ ਕਰਨ ਲਈ 500 ਕਰੋੜ ਦੀ ਇਕ ਸਮੇਂ ਦੀ ਤੁਰੰਤ ਗ੍ਰਾਂਟ ਅਤੇ ਮਹੀਨਾਵਾਰ ਗ੍ਰਾਂਟ ਦੀ ਰਾਸ਼ੀ ਵਧਾ ਕੇ 30 ਕਰੋੜ ਰੁਪਏ ਕਰਨ ਦੀ ਮੰਗ ਕੀਤੀ। ਪੂਟਾ ਮੁਤਾਬਿਕ ਮੰਤਰੀ ਬਾਜਵਾ ਵੱਲੋਂ ਇਨਾਂ ਮੰਗਾਂ ਤੇ ਵਿਚਾਰ ਕਰਕੇ ਜਲਦੀ ਕੋਈ ਠੋਸ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ। ਇਸ ਵਫਦ ਵਿੱਚ ਡਾ. ਮਨਿੰਦਰ ਸਿੰਘ, ਉਪ ਪ੍ਰਧਾਨ, ਡਾ. ਬਲਰਾਜ ਸਿੰਘ, ਸੰਯੁਕਤ ਸਕੱਤਰ, ਡਾ. ਰਾਜਿੰਦਰ ਸਿੰਘ ਅਤੇ ਡਾ. ਪਰਨੀਤ ਕੌਰ ਢਿੱਲੋਂ ਕਾਰਜਕਾਰਨੀ ਮੈਂਬਰ ਪੂਟਾ ਸ਼ਾਮਲ ਸਨ।