ਪੱਤਰ ਪ੍ਰੇਰਕ
ਫਗਵਾੜਾ, 1 ਮਈ
ਗੱਡੀ ਪਿੱਛੇ ਮੋੜਨ ਦੇ ਮਾਮਲੇ ’ਚ ਹੋਈ ਟੱਕਰ ਦਾ ਮਾਮਲਾ ਉਸ ਵੇਲੇ ਗੰਭੀਰ ਹੋ ਗਿਆ ਜਦੋਂ ਗੱਡੀ ਚਾਲਕਾਂ ਨੂੰ ਆਪਣੀ ਜਾਨ ਬਚਾਉਣ ਲਈ ਹਵਾਈ ਕਰਨੇ ਪਏ ਜਿਸ ਸਬੰਧੀ ਪੁਲੀਸ ਨੇ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਚਹੇੜੂ ਚੌਕੀ ਇੰਚਾਰਜ ਦਰਸ਼ਨ ਸਿੰਘ ਭੱਟੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਵਿਵੇਕ ਸ਼ਰਮਾ ਨੇ ਦੱਸਿਆ ਕਿ 30 ਅਪਰੈਲ ਨੂੰ ਦੁਪਹਿਰ ਸਕਾਰਪਿਓ ਗੱਡੀ ਨੰਬਰ ਪੀ.ਬੀ.18.ਯੂ.757 ਨੂੰ ਇੱਕ ਲੜਕੀ ਬੈਕ ਕਰ ਰਹੀ ਸੀ, ਜਿਸ ਨੇ ਉਸਦੀ ਗੱਡੀ ’ਚ ਟੱਕਰ ਮਾਰ ਕੇ ਉਸ ਦਾ ਨੁਕਸਾਨ ਕਰ ਦਿੱਤਾ। ਉਸ ਨੇ ਦੋਸ਼ ਲਾਇਆ ਕਿ ਇਸ ਤੋਂ ਬਾਅਦ ਗੱਡੀ ’ਚ ਬੈਠੇ ਨੌਜਵਾਨ ਨੇ ਉਸ ਨੂੰ ਰਿਵਾਲਵਰ ਨਾਲ ਡਰਾਇਆ ਧਮਕਾਇਆ ਤੇ ਉਸਦੀ ਕਾਰ ’ਤੇ ਤਿੰਨ ਹਵਾਈ ਫਾਇਰ ਕੀਤੇ।
ਮਾਮੂਲੀ ਗੱਲ ਤੋਂ ਚੱਲੀ ਗੋਲੀ
ਬਟਾਲਾ (ਖੇਤਰੀ ਪ੍ਰਤੀਨਿਧ): ਪਿੰਡ ਬਸੰਤਕੋਟ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਧਿਰਾਂ ਵਿੱਚ ਹੋਈ ਤਕਰਾਰ ਤੋਂ ਬਾਅਦ ਇੱਕ ਵਿਅਕਤੀ ਨੇ ਦੂਸਰੀ ਧਿਰ ਦੇ ਵਿਅਕਤੀਆਂ ’ਤੇ ਗੋਲੀ ਚਲਾ ਦਿੱਤੀ। ਘਟਨਾ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪੁਲੀਸ ਨੇ ਮੁਲਜ਼ਮ ਮੱਖਣ ਸਿੰਘ ਖਿਲਾਫ਼ ਇਰਾਦਾ ਕਤਲ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।