ਸਰਦੂਲਗੜ੍ਹ (ਬਲਜੀਤ ਸਿੰਘ):
ਇਥੇ ਮਤਰੇਏ ਪਿਓ ਨੇ 11 ਸਾਲਾ ਬੱਚੇ ਦੀ ਹੱਤਿਆ ਕਰ ਦਿੱਤੀ ਹੈ। ਮ੍ਰਿਤਕ ਬੱਚੇ ਅਕਾਸ਼ਦੀਪ ਸਿੰਘ (11) ਦੇ ਮਾਮੇ ਵਕੀਲ ਸਿੰਘ ਦੇ ਬਿਆਨ ਅਨੁਸਾਰ ਉਸ ਦੀ ਭੈਣ ਹਰਪ੍ਰੀਤ ਕੌਰ ਪਿੰਡ ਹੀਰੇਵਾਲਾ ਦੇ ਗੁਰਪ੍ਰੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਨਾਲ ਵਿਆਹੀ ਸੀ, ਜੋ ਹਾਲ ਆਬਾਦ ਸਰਦੂਲਗੜ੍ਹ ਹੈ। ਪਹਿਲੇ ਵਿਆਹ ਮਗਰੋਂ ਤਲਾਕ ਹੋਣ ਕਾਰਨ ਉਸ ਦੀ ਭੈਣ ਦਾ ਇਹ ਦੂਜਾ ਵਿਆਹ ਸੀ ਅਤੇ ਅਕਾਸ਼ਦੀਪ ਹਰਪ੍ਰੀਤ ਕੌਰ ਦੇ ਪਹਿਲੇ ਵਿਆਹ ਤੋਂ ਸੰਤਾਨ ਸੀ। ਗੁਰਪ੍ਰੀਤ ਸਿੰਘ ਅਕਾਸ਼ਦੀਪ ਨਾਲ ਨਫ਼ਰਤ ਕਰਦਾ ਸੀ, ਜਿਸ ਕਾਰਨ ਉਸ ਨੇ ਪਰਨੇ ਨਾਲ ਗਲ਼ ਘੁੱਟ ਕੇ ਬੱਚੇ ਦੀ ਹੱਤਿਆ ਕਰ ਦਿੱਤੀ। ਸਰਦੂਲਗੜ੍ਹ ਪੁਲੀਸ ਨੇ ਕੇਸ ਦਰਜ ਕਰਨ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਕਾਸ਼ਦੀਪ ਛੇਵੀਂ ਵਿੱਚ ਪੜ੍ਹਦਾ ਸੀ।