ਪਰਮਜੀਤ ਸਿੰਘ
ਫਾਜ਼ਿਲਕਾ, 23 ਜੁਲਾਈ
ਇਥੋਂ ਦੇ ਕਿਸਾਨ ਸਤਨਾਮ ਸਿੰਘ, ਬੂਟਾ ਸਿੰਘ, ਸ਼ਿੰਦਰ ਸਿੰਘ ਨਿਵਾਸੀ ਢਾਣੀ ਸੱਦਾ ਸਿੰਘ ਨੇ ਦੱਸਿਆ ਕਿ ਸਤਲੁਜ ਦਰਿਆ ਵਿਚ ਲਾਧੂਕਾ ਸੇਮ ਨਾਲੇ ਦਾ ਪਾਣੀ ਆਉਣ ਕਾਰਨ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਜਿਸ ਕਾਰਨ ਉਨ੍ਹਾਂ ਦੀ ਸੈਂਕੜੇ ਏਕੜ ਫਸਲ ਪਾਣੀ ਵਿੱਚ ਡੁੱਬ ਗਈ। ਕਿਸਾਨਾਂ ਨੇ ਦੱਸਿਆ ਕਿ ਪਿਛਲੀ ਵਾਰ ਵੀ ਹੜ੍ਹਾਂ ਕਾਰਨ ਉਨ੍ਹਾਂ ਦੀ ਫਸਲ ਨੁਕਸਾਨੀ ਗਈ ਸੀ, ਜਿ ਸਦਾ ਅਜੇ ਤਕ ਉਨ੍ਹਾਂ ਨੂੰ ਕੋਈ ਵੀ ਮੁਆਵਜ਼ਾ ਨਹੀਂ ਮਿਲਿਆ। ਐੱਸਡੀਐੱਮ ਫਾਜ਼ਿਲਕਾ ਕੇਸ਼ਵ ਗੋਇਲ ਨੇ ਕਿਹਾ ਕਿ ਉਹ ਹਲਕਾ ਪਟਵਾਰੀ ਦੀ ਡਿਊਟੀ ਲਗਾ ਕੇ ਹੁਣੇ ਪਤਾ ਲਗਾਉਂਦੇ ਹਨ ਕਿ ਸਰਹੱਦੀ ਖੇਤਰ ਦੇ ਕਿਨ੍ਹਾਂ ਕਿਸਾਨਾਂ ਦੀ ਫਸਲ ਦਰਿਆ ਦੇ ਪਾਣੀ ਡੁੱਬੀ ਹੈ।